Home » ਪੁਲਿਸ ਨੇ ਹੇਸਟਿੰਗ ਪਾਰਕ ਘਟਨਾ ਨੂੰ ਲੈ ਕੇ ਕੀਤੀ ਗ੍ਰਿਫਤਾਰੀ …
Home Page News New Zealand Local News NewZealand

ਪੁਲਿਸ ਨੇ ਹੇਸਟਿੰਗ ਪਾਰਕ ਘਟਨਾ ਨੂੰ ਲੈ ਕੇ ਕੀਤੀ ਗ੍ਰਿਫਤਾਰੀ …

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੁਲਿਸ ਨੇ ਹੇਸਟਿੰਗ ਪਾਰਕ ਦੀ ਘਟਨਾ ਨੂੰ ਲੈ ਕੇ ਗ੍ਰਿਫਤਾਰੀ ਕੀਤੀ ਜਿੱਥੇ ਇੱਕ ਬੱਚਾ ਨੂੰ ਲਹੂ-ਲੁਹਾਨ ਹਾਲਤ ਵਿੱਚ ਪਾਇਆਂ ਸੀ।ਬੁੱਧਵਾਰ ਦੁਪਹਿਰ ਨੂੰ ਹੇਸਟਿੰਗ ਖੇਡ ਦੇ ਮੈਦਾਨ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਪੁਲਿਸ ਨੇ ਇੱਕ 26 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਉੱਤੇ ਇੱਕ ਵਿਅਕਤੀ ਦੇ ਹਮਲੇ ਅਤੇ ਇੱਕ 3 ਸਾਲ ਦੇ ਬੱਚੇ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ।ਵਿਅਕਤੀ ਨੂੰ ਅਗਲੇ ਹਫ਼ਤੇ ਹੇਸਟਿੰਗ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਅਤੇ ਜਲਦੀ ਗ੍ਰਿਫਤਾਰ ਕਰਨ ਵਿੱਚ ਮਦਦ ਲਈ ਜਨਤਾ ਦੇ ਧੰਨਵਾਦੀ ਹਨ।