Home » ਓਕਲਾਹੋਮਾ ਦੇ ਇਕ ਹਸਪਤਾਲ ‘ਚ ਹੋਈ ਫਾਇਰਿੰਗ, ਚਾਰ ਲੋਕਾਂ ਦੀ ਮੌਤ, ਕਈ ਜ਼ਖਮੀ
Home Page News World World News

ਓਕਲਾਹੋਮਾ ਦੇ ਇਕ ਹਸਪਤਾਲ ‘ਚ ਹੋਈ ਫਾਇਰਿੰਗ, ਚਾਰ ਲੋਕਾਂ ਦੀ ਮੌਤ, ਕਈ ਜ਼ਖਮੀ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤੁਲਸਾ, ਓਕਲਾਹੋਮਾ ਵਿੱਚ ਇੱਕ ਹਸਪਤਾਲ ਕੰਪਲੈਕਸ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਜਿੱਥੇ ਇੱਕ ਹੈਂਡਗੰਨ ਤੇ ਰਾਈਫਲ ਨਾਲ ਲੈਸ ਵਿਅਕਤੀ ਨੇ ਹਸਪਤਾਲ ਵਿੱਚ ਅੰਨੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 4 ਲੋਕਾਂ ਦੇ ਮਾਰੇ ਜਾਣ ਤੇ ਕਈਆਂ ਦੇ ਜਖਮੀ ਹੋਣ ਦੀ ਖਬਰ ਹੈ।
ਪੁਲਿਸ ਚੀਫ ਜੋਨੇਥਨ ਬਰੁਕਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਹਮਲਾਵਰ ਵੀ ਮਾਰਿਆ ਗਿਆ ਹੈ। ਘਟਨਾ ਟੁਲਸਾ ਦੇ ਨਤਾਲੀ ਮੈਡੀਕਲ ਹਸਪਤਾਲ ਵਿੱਚ ਵਾਪਰੀ ਹੈ ਤੇ ਇਸ ਵੇਲੇ ਮੌਕੇ ‘ਤੇ ਮੌਜੂਦ ਪੁਲਿਸ ਹਸਪਤਾਲ ਦੇ ਹਰ ਕਮਰੇ ਦੀ ਤਲਾਸ਼ੀ ਲੈ ਰਹੀ ਹੈ। ਤੁਲਸਾ ਪੁਲਿਸ ਵਿਭਾਗ ਨੇ ਟਵਿੱਟਰ ‘ਤੇ ਕਿਹਾ ਕਿ ਅਧਿਕਾਰੀ ਅਜੇ ਵੀ ਸੇਂਟ ਫਰਾਂਸਿਸ ਹਸਪਤਾਲ ਕੰਪਲੈਕਸ ਨੂੰ ਖਾਲੀ ਕਰਨ ਲਈ ਕੰਮ ਕਰ ਰਹੇ ਹਨ।