Home » ਵਡੋਦਰਾ ਦੀ ਇੱਕ ਔਰਤ ਨੇ ਕਰਵਾਇਆ ਖੁਦ ਨਾਲ ਵਿਆਹ…
Home Page News • India • India News

ਵਡੋਦਰਾ ਦੀ ਇੱਕ ਔਰਤ ਨੇ ਕਰਵਾਇਆ ਖੁਦ ਨਾਲ ਵਿਆਹ…

Spread the news

ਕਦੇ ਤੁਸੀਂ ਖੁਦ ਨਾਲ ਵਿਆਹ ਕਰਵਾਉਣ ਬਾਰੇ ਸੁਣਿਆ ਹੈ । ਨਹੀਂ ਸੁiਣਆ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਖੁਦ ਦੇ ਨਾਲ ਵਿਆਹ ਕਰਵਾਇਆ ਹੈ ।ਸਾਡੀ ਇਹ ਗੱਲ ਸ਼ਾਇਦ ਤੁਹਾਨੂੰ ਸੁਨਣ ‘ਚ ਅਜੀਬ ਲੱਗਦੀ ਹੋਵੇ, ਪਰ ਇਹ ਹੈ ਬਿਲਕੁਲ ਸੱਚ। ਜੀ ਹਾਂ ਵਡੋਦਰਾ (vadodara)ਦੀ ਰਹਿਣ ਵਾਲੀ ਇੱਕ ਔਰਤ ਨੇ ਖੁਦ ਦੇ ਨਾਲ ਵਿਆਹ (Wedding) ਕਰਵਾਇਆ ਹੈ ।

ਕਸ਼ਮਾ ਬਿੰਦੂ ਨਾਂਅ ਦੀ ਇਸ ਔਰਤ ਨੇ ਕਿਹਾ ਕਿ ਉਸ ਨੇ ਆਪਣੇ ਆਪ ਪ੍ਰਤੀ ਵੱਚਨਬੱਧਤ ਅਤੇ ਸਵੈ ਸਵੀਕ੍ਰਿਤੀ ਦਾ ਕੰਮ ਹੈ । 24 ਸਾਲ ਦੀ ਕੁੜੀ ਕਸ਼ਮਾ ਬਿੰਦੂ ਨੇ ਕਿਹਾ ਕਿ ਇਸ ਨੂੰ ਇੱਕਲੇ ਵਿਆਹ ਜਾਂ ਸਵੈ ਵਿਆਹ ਕਿਹਾ ਜਾਂਦਾ ਹੈ ।ਖ਼ਬਰਾਂ ਮੁਤਾਬਕ ‘ਮੈਂ ਕਦੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ, ਪਰ ਮੈਂ ਲਾੜੀ ਜ਼ਰੂਰ ਬਣਨਾ ਚਾਹੁੰਦੀ ਸੀ । ਇਸੇ ਦੇ ਚੱਲਦਿਆਂ ਮੈਂ ਖੁਦ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ।ਉਸ ਨੇ ਅਜਿਹੀ ਕਿਸੇ ਔਰਤ ਨੂੰ ਵੀ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਿਸ ਨੇ ਕਦੇ ਖੁਦ ਦੇ ਨਾਲ ਵਿਆਹ ਕਰਵਾਇਆ ਹੋਵੇ ਜਾਂ ਦੇਸ਼ ‘ਚ ਕਦੇ ਇੱਕਲੀ ਵਿਆਹ ਦਾ ਤਜਰਬਾ ਕੀਤਾ ਹੋਵੇ । ਪਰ ਉਸ ਦਾ ਮੰਨਣਾ ਹੈ ਕਿ ਉਸ ਦਾ ਵਿਆਹ ਦੇਸ਼ ‘ਚ ਇਹ ਪਹਿਲਾ ਮਾਮਲਾ ਹੋਵੇਗਾ ।ਇਸ ਔਰਤ ਵੱਲੋਂ ਚੁੱਕੇ ਗਏ ਇਸ ਕਦਮ ਦੇ ਨਾਲ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।