Home » ਵਜ਼ਨ ਘਟਾਉਣ ਲਈ ਇਨ੍ਹਾਂ 5 ਤਰੀਕਿਆਂ ਨਾਲ ਫ਼ਾਇਦੇਮੰਦ ਹਨ ਨਿੰਬੂ ਦੇ ਪੱਤੇ…
Fashion Food & Drinks Health Home Page News LIFE

ਵਜ਼ਨ ਘਟਾਉਣ ਲਈ ਇਨ੍ਹਾਂ 5 ਤਰੀਕਿਆਂ ਨਾਲ ਫ਼ਾਇਦੇਮੰਦ ਹਨ ਨਿੰਬੂ ਦੇ ਪੱਤੇ…

Spread the news

ਅੱਜ ਦੇ ਸਮੇਂ ‘ਚ ਹਰ ਕੋਈ ਸਿਹਤਮੰਦ ਅਤੇ ਫਿੱਟ ਦਿਖਣਾ ਚਾਹੁੰਦਾ ਹੈ। ਇਸ ਦੇ ਲਈ ਅਸੀਂ ਹਰ ਤਰ੍ਹਾਂ ਦੇ ਉਪਾਅ ਵੀ ਅਪਣਾਉਂਦੇ ਹਾਂ ਅਤੇ ਜਲਦੀ ਤੋਂ ਜਲਦੀ ਆਪਣਾ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕਈ ਵਾਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਡਾ ਭਾਰ ਉਸ ਤਰੀਕੇ ਨਾਲ ਘੱਟ ਨਹੀਂ ਹੁੰਦਾ। ਜਿਵੇਂ ਅਸੀਂ ਘੱਟ ਕਰਨਾ ਚਾਹੁੰਦੇ ਹਾਂ ਪਰ ਇਸਦੇ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਜ਼ਿਆਦਾ ਮਿਹਨਤ ਕੀਤੇ ਬਿਨਾਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਨਿੰਬੂ ਦੇ ਪੱਤਿਆਂ ਦੀ ਵਰਤੋਂਕਰ ਸਕਦੇ ਹੋ। ਨਿੰਬੂ ਦੇ ਪੱਤੇ ਤੁਹਾਡੇ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਹ ਮੈਟਾਬੌਲਿਕ ਰੇਟ ਨੂੰ ਵਧਾਉਂਦੇ ਹਨ ਅਤੇ ਸਰੀਰ ਨੂੰ ਹਾਈਡਰੇਟ ਰੱਖਣ ‘ਚ ਵੀ ਮਦਦ ਕਰਦੇ ਹਨ। ਨਾਲ ਹੀ ਨਿੰਬੂ ਦੇ ਪੱਤਿਆਂ ਤੋਂ ਬਣੀ ਚਾਹ ਦਾ ਪੀਣ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰ ਸਕਦੇ ਹੋ। ਦਰਅਸਲ ਨਿੰਬੂ ਦੇ ਪੱਤਿਆਂ ‘ਚ ਸਿਟਰਿਕ ਐਸਿਡ, ਕੈਲਸ਼ੀਅਮ, ਫਲੇਵੋਨੋਇਡ, ਆਇਰਨ, ਫਾਸਫੋਰਸ ਅਤੇ ਵਿਟਾਮਿਨ ਏ, ਬੀ1 ਅਤੇ ਸੀ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਦੇ ਨਾਲ ਹੀ ਇਸ ਨਾਲ ਸਿਰਦਰਦ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਆਓ ਦੇਖੀਏ ਕਿ ਨਿੰਬੂ ਦੇ ਪੱਤੇ ਭਾਰ ਘਟਾਉਣ ‘ਚ ਕਿਵੇਂ ਮਦਦ ਕਰਦੇ ਹਨ। ਇਸ ਬਾਰੇ ਵਿਸਥਾਰ ‘ਚ….

ਭਾਰ ਘਟਾਉਣ ਲਈ ਨਿੰਬੂ ਦੇ ਪੱਤਿਆਂ ਦੇ ਫਾਇਦੇ

ਕੈਲੋਰੀ ਦੀ ਮਾਤਰਾ ‘ਚ ਕਮੀ: ਨਿੰਬੂ ਦੀ ਤਰ੍ਹਾਂ ਨਿੰਬੂ ਦੇ ਪੱਤਿਆਂ ‘ਚ ਵੀ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਦਾ ਨਿਯਮਤ ਸੇਵਨ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਇਹ ਸਰੀਰ ‘ਚ ਫੈਟ ਦੀ ਮਾਤਰਾ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਦਿਨ ਭਰ ਐਂਰਜੈਟਿਕ ਰੱਖਣ ‘ਚ ਮਦਦ ਕਰਦਾ ਹੈ। ਤੁਸੀਂ ਨਿੰਬੂ ਦੇ ਪੱਤਿਆਂ ਤੋਂ ਬਣੀ ਚਾਹ ਦਾ ਸੇਵਨ ਵੀ ਕਰ ਸਕਦੇ ਹੋ।

Lemon leaves weight loss
Lemon leaves weight loss

ਮੈਟਾਬੋਲਿਕ ਰੇਟ ਵਧਾਏ: ਨਿੰਬੂ ਦੇ ਪੱਤੇ ਤੁਹਾਡੇ ਪਾਚਨ ਤੰਤਰ ਨੂੰ ਠੀਕ ਕਰਨ ‘ਚ ਮਦਦਗਾਰ ਸਾਬਤ ਹੋ ਸਕਦੇ ਹਨ। ਇਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨ ਨਾਲ ਤੁਹਾਡਾ ਪਾਚਨ ਤੰਤਰ ਵੀ ਮਜ਼ਬੂਤ ਹੋ ਸਕਦਾ ਹੈ। ਅਸਲ ‘ਚ ਇਸ ‘ਚ ਮੌਜੂਦ ਵਿਟਾਮਿਨ ਅਤੇ ਫਾਈਬਰ ਤੁਹਾਡੇ ਮੈਟਾਬੋਲਿਕ ਰੇਟ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਸ ਨਾਲ ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਤੁਸੀਂ ਸਵੇਰੇ ਇਸ ਦਾ ਸੇਵਨ ਕਰ ਸਕਦੇ ਹੋ।

ਹਾਈਡਰੇਟਿਡ ਰੱਖਣ ‘ਚ ਮਦਦਗਾਰ: ਗਰਮੀਆਂ ‘ਚ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਤੁਹਾਡਾ ਸਰੀਰ ਹਾਈਡ੍ਰੇਟ ਹੁੰਦਾ ਹੈ ਤਾਂ ਤੁਹਾਨੂੰ ਭੁੱਖ ਵੀ ਘੱਟ ਲਗਦੀ ਹੈ ਅਤੇ ਸਰੀਰ ਅੰਦਰੋਂ ਭਰਿਆ ਹੋਇਆ ਮਹਿਸੂਸ ਕਰਦਾ ਹੈ। ਕਈ ਵਾਰ ਅਸੀਂ ਪਿਆਸ ਲੱਗਣ ‘ਤੇ ਵੀ ਸਾਦਾ ਪਾਣੀ ਨਹੀਂ ਪੀਣਾ ਚਾਹੁੰਦੇ ਤਾਂ ਇਸ ਦੀ ਜਗ੍ਹਾ ਤੁਸੀਂ ਤੁਸੀਂ ਨਿੰਬੂ ਦੇ ਪੱਤਿਆਂ ਨਾਲ ਬਣੇ ਖਾਸ ਡ੍ਰਿੰਕ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਦਿਨ ਭਰ ਐਨਰਜ਼ੀ ਪ੍ਰਦਾਨ ਕਰਦਾ ਹੈ ਅਤੇ ਸਰੀਰ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਵੀ ਬਚਾਉਂਦਾ ਹੈ। ਇਸ ਨਾਲ ਭਾਰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।

Lemon leaves weight loss
Lemon leaves weight loss

ਸਰੀਰ ਨੂੰ detox ਕਰੇ: ਨਿੰਬੂ ਦੇ ਪੱਤਿਆਂ ਦਾ ਪਾਣੀ ਸਾਡੇ ਸਰੀਰ ‘ਚ ਜਮ੍ਹਾ ਹੋਏ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਫੈਟ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਸਰੀਰ ਨੂੰ ਅੰਦਰੋਂ ਸਾਫ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਸਰੀਰ ਨੂੰ ਸੋਜ, ਜਲਣ ਅਤੇ ਪਸੀਨੇ ਦੀ ਸਮੱਸਿਆ ਤੋਂ ਵੀ ਬਚਾ ਸਕਦਾ ਹੈ। ਤੁਸੀਂ ਇਸ ਦੇ ਪਾਣੀ ‘ਚ ਜੀਰਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਹ ਲਾਭਦਾਇਕ ਵੀ ਹੋ ਸਕਦਾ ਹੈ।

ਪਾਚਨ ਤੰਤਰ ਠੀਕ ਕਰੇ: ਨਿੰਬੂ ਦੇ ਪੱਤੇ ਤੇਜ਼ਾਬੀ ਹੁੰਦੇ ਹਨ ਅਤੇ ਇਸ ਦੀ ਮਦਦ ਨਾਲ ਕਬਜ਼ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਭੋਜਨ ਨੂੰ ਠੀਕ ਤਰ੍ਹਾਂ ਪਚਾਉਂਦਾ ਹੈ। ਦਰਅਸਲ ਕਈ ਵਾਰ ਤੁਹਾਡੇ ਖਾਣ-ਪੀਣ ਕਾਰਨ ਤੁਹਾਡਾ ਪਾਚਨ ਤੰਤਰ ਵਿਗੜ ਸਕਦਾ ਹੈ। ਕਈ ਵਾਰ ਆਇਲੀ ਫ਼ੂਡ ਅਤੇ ਗਲਤ ਸਮੇਂ ‘ਤੇ ਖਾਣ ਨਾਲ ਵੀ ਪਾਚਨ ਤੰਤਰ ਵਿਗੜ ਜਾਂਦਾ ਹੈ। ਨਿੰਬੂ ਦੇ ਪੱਤਿਆਂ ਦੇ ਸੇਵਨ ਨਾਲ ਬਦਹਜ਼ਮੀ ਨਹੀਂ ਹੁੰਦੀ।

ਕਿਵੇਂ ਕਰੀਏ ਸੇਵਨ ?

  • ਨਿੰਬੂ ਦੇ ਪੱਤਿਆਂ ਦਾ ਜੂਸ ਤਿਆਰ ਕਰਨ ਲਈ ਤੁਸੀਂ ਨਿੰਬੂ ਦੇ ਪੱਤਿਆਂ ਨੂੰ ਬਲੈਂਡ ਕਰਕੇ ਇਸ ‘ਚ ਪੁਦੀਨੇ ਦੀਆਂ ਕੁਝ ਪੱਤੀਆਂ ਮਿਲਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ‘ਚ ਕਾਲਾ ਨਮਕ ਵੀ ਮਿਲਾ ਸਕਦੇ ਹੋ।
  • ਇਸ ਤੋਂ ਇਲਾਵਾ ਤੁਸੀਂ ਨਿੰਬੂ ਦੇ ਪੱਤਿਆਂ ‘ਚ ਅਦਰਕ ਦਾ ਰਸ ਮਿਲਾ ਕੇ ਵੀ ਪੀ ਸਕਦੇ ਹੋ।
  • ਤੁਸੀਂ ਨਿੰਬੂ ਦੇ ਪੱਤਿਆਂ ਨੂੰ ਉਬਾਲ ਕੇ ਇਸ ਦਾ ਪਾਣੀ ਵੀ ਪੀ ਸਕਦੇ ਹੋ।
  • ਇਸ ਤੋਂ ਇਲਾਵਾ ਤੁਸੀਂ ਰਾਤ ਨੂੰ ਪਾਣੀ ‘ਚ ਨਿੰਬੂ ਦੇ ਪੱਤਿਆਂ ਨੂੰ ਭਿਓ ਕੇ ਵੀ ਸੇਵਨ ਕਰ ਸਕਦੇ ਹੋ।
  • ਨਿੰਬੂ ਦੇ ਪੱਤਿਆਂ ਦਾ ਸੇਵਨ ਸੰਜਮ ਨਾਲ ਕਰਨਾ ਚਾਹੀਦਾ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਕਿਨ ਐਲਰਜੀ ਜਾਂ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਦਿਨ ‘ਚ ਸਿਰਫ 5-6 ਪੱਤਿਆਂ ਦਾ ਸੇਵਨ ਕਰੋ।