Home » ਸਾਕੀਨਾਕਾ ਜਬਰ ਜਨਾਹ ਕਾਂਡ; ਦੋਸ਼ੀ ਨੂੰ ਸਜ਼ਾ-ਏ-ਮੌਤ…
Home Page News India India News

ਸਾਕੀਨਾਕਾ ਜਬਰ ਜਨਾਹ ਕਾਂਡ; ਦੋਸ਼ੀ ਨੂੰ ਸਜ਼ਾ-ਏ-ਮੌਤ…

Spread the news

ਰਾਸ਼ਟਰ ਪੱਧਰ ’ਤੇ ਲੰਬੇ ਸਮੇਂ ਤਕ ਸੁਰਖੀਆਂ ਵਿਚ ਰਹੇ ਮੁੰਬਈ ਦੇ ਸਾਕੀਨਾਕਾ ਜਬਰ ਜਨਾਹ ਕਾਂਡ ਦੇ ਦੋਸ਼ੀ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਇਸ ਜਬਰ ਕਾਂਡ ਨੂੰ ਵੀ ਦਿੱਲੀ ਦੇ ਨਿਰਭੈਯਾ ਕਾਂਡ ਵਾਂਗ ਹੀ ਬਹੁਤ ਬੇਰਹਿਮੀ ਨਾਲ ਅੰਜਾਮ ਦਿੱਤਾ ਗਿਆ ਸੀ। ਵਹਿਸ਼ੀ ਦਰਿੰਦੇ ਨੇ ਜਬਰ ਜਨਾਹ ਤੋਂ ਬਾਅਦ ਪੀੜਤ ਨੂੰ ਲਹੂ-ਲੁਹਾਨ ਕਰ ਦਿੱਤਾ ਸੀ। ਬਾਅਦ ਵਿਚ ਪੀੜਤਾ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਪਰ ਜ਼ਖਮ ਇੰਨੇ ਡੂੰਘੇ ਸਨ ਕਿ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ ਸੀ। ਦੋਸ਼ੀ ਮੋਹਨ ਚੌਹਾਨ ਨੂੰ ਵਧੀਕ ਸੈਸ਼ਨ ਜੱਜ (ਡਿੰਡੋਸ਼ੀ) ਨੇ 30 ਸਤੰਬਰ ਨੂੰ ਹੀ ਹੱਤਿਆ, ਜਬਰ ਜਨਾਹ ਸਮੇਤ ਕਈ ਹੋਰਨਾਂ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਇਸਤਗਾਸਾ ਪੱਖ ਦੇ ਵਕੀਲ ਮੋਹਨ ਮੁਲੇ ਨੇ ਇਸ ਮਾਮਲੇ ਨੂੰ ਦੁਰਲੱਭ ਸ਼ੇ੍ਰਣੀ ਦਾ ਦੱਸਦੇ ਹੋਏ ਅਦਾਲਤ ਤੋਂ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਤਰਕ ਸੀ ਕਿ ਇਹ ਇਕ ਔਰਤ, ਖਾਸ ਕਰਕੇ ਅਨੁਸੂਚਿਤ ਜਾਤੀ ਦੀ ਔਰਤ ਖ਼ਿਲਾਫ਼ ਹੋਇਆ ਅਪਰਾਧ ਹੈ, ਜੋ ਇਸ ਨੂੰ ਹੋਰ ਗੰਭੀਰ ਬਣਾਉਂਦਾ ਹੈ। ਇਹ ਰਾਤ ਦੇ ਸਮੇਂ ਇਕ ਇਕੱਲੀ, ਬੇਸਹਾਰਾ ਔਰਤ ’ਤੇ ਹੋਇਆ ਭਿਆਨਕ ਹਮਲਾ ਸੀ। ਇਸ ਘਟਨਾ ਨੇ ਮੁੰਬਈ ਵਰਗੇ ਮਹਾਨਗਰ ਦੀਆਂ ਔਰਤਾਂ ਦੀ ਮਨ ਵਿਚ ਭੈਅ ਪੈਦਾ ਕਰਨ ਦਾ ਕੰਮ ਕੀਤਾ। ਇਸ ਲਈ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸੈਸ਼ਨ ਅਦਾਲਤ ਦੇ ਜੱਜ ਐੱਚਸੀ ਸ਼ੇਂਡੇ ਨੇ ਇਸਤਗਾਸਾ ਪੱਖ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ।