Home » ਦੱਖਣੀ ਆਕਲੈਂਡ ‘ਚ ਚੱਲੀ ਗੋਲੀ ਦੀ ਪੁਲਿਸ ਕਰ ਰਹੀ ਹੈ ਜਾਂਚ …
Home Page News New Zealand Local News NewZealand

ਦੱਖਣੀ ਆਕਲੈਂਡ ‘ਚ ਚੱਲੀ ਗੋਲੀ ਦੀ ਪੁਲਿਸ ਕਰ ਰਹੀ ਹੈ ਜਾਂਚ …

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਦੱਖਣੀ ਆਕਲੈਂਡ ‘ਚ ਬੀਤੀ ਰਾਤ ਫਿਰ ਗੋਲੀ ਚੱਲਣ ਦੀ ਘਟਨਾ ਘਟੀ ਹੈ।ਕੱਲ ਸ਼ਾਮ 7 ਵਜੇ ਦੇ ਕਰੀਬ ਕਲੋਵਰ ਪਾਰਕ ਵਿਚ ਜ਼ੈਲਡਾ ਐਵੇਨਿਊ ‘ਤੇ ਇਕ ਜਾਇਦਾਦ ‘ਤੇ ਗੋਲੀਬਾਰੀ ਕੀਤੀ ਗਈ ਸੀ। ਪੁਲਿਸ ਓਪਰੇਸ਼ਨ ਡੇਅਰੀਲੈਂਡ ਦੇ ਹਿੱਸੇ ਵਜੋਂ ਘਟਨਾ ਦੀ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਇਸ ਘਟਨਾ ਨੂੰ ਆਕਲੈਂਡ ਵਿੱਚ ਹਾਲ ਹੀ ਵਿੱਚ ਗੈਂਗ ਨਾਲ ਸਬੰਧਤ ਹਥਿਆਰਾਂ ਦੀਆਂ ਘਟਨਾਵਾਂ ਦੀ ਲੜੀ ਦੀ ਹਿੱਸਾ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ।ਕੱਲ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ ਹੈ।