Home » ਪੁੱਕੀਕੁਹੀ ‘ਚ ਚੋਰੀ ਕਰ ਭੱਜੇ ਚੋਰਾਂ ਨੂੰ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਕੀਤਾ ਕਾਬੂ…
Home Page News • New Zealand Local News • NewZealand

ਪੁੱਕੀਕੁਹੀ ‘ਚ ਚੋਰੀ ਕਰ ਭੱਜੇ ਚੋਰਾਂ ਨੂੰ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਕੀਤਾ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੀ ਰਾਤ ਪੁੱਕੀਕੁਹੀ ਵਿਖੇ ਪੁਲਿਸ ਵਿਖੇ 2:30 ਵਜੇ ਦੇ ਕਰੀਬ ਚੋਰਾਂ ਵੱਲੋਂ ਕਿੰਗ ਸਟਰੀਟ ਤੇ ਚੋਰਾਂ ਵੱਲੋ ਇਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਮੌਕੇ ਤੋ ਫ਼ਰਾਰ ਹੋ ਗਏ।ਜਿਸ ਕਾਰ ਵਿੱਚ ਉਹ ਭੱਜੇ ਸਨ ਉਸ ਨੂੰ ਕਰਾਕਾ ਰੋਡ ‘ਵੇਖੇ ਜਾਣ ਦੀ ਸੂਚਨਾ ਤੋ ਬਾਅਦ ਪੁਲਿਸ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਪਾਕੁਰਾ ਵੱਲ ਭੱਜ ਗਈ ਉਸ ਤੋ ਬਾਅਦ ਪੁਲਿਸ ਨੇ ਈਗਲ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਅਤੇ ਪੁਲਿਸ ਸਪਾਈਕਸ ਦੀ ਵਰਤੋਂ ਕਰਕੇ ਕਾਰ ਨੂੰ ਰੋਕਣ ਵਿਚ ਕਾਮਯਾਬ ਹੋ ਗਈ।ਇਸੇ ਦੌਰਾਨ ਇਕ ਚੋਰ ਵੱਲੋਂ ਪੁਲਿਸ ਤੋਂ ਬਚਣ ਲਈ ਚੱਲਦੀ ਕਾਰ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਸੱਟ ਲੱਗਣ ਤੇ ਉਸਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਅਤੇ ਦੂਸਰੇ ਦੋ ਸਾਥੀ ਕਾਰ ਛੱਡ ਕੇ ਪੈਦਲ ਭੱਜ ਗਏ ਪਰ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਹਿਰਾਸਤ ਉਹਨਾਂ ਨੂੰ ਕਾਬੂ ਕਰ ਲਿਆ।ਪੁਲਿਸ ਵੱਲੋਂ

ਇੱਕ 18 ਸਾਲਾ ਨੌਜਵਾਨ ‘ਤੇ ਗੈਰ-ਕਾਨੂੰਨੀ ਢੰਗ ਨਾਲ ਮੋਟਰ ਵਾਹਨ ਲੈਣ, ਚੋਰੀ, ਪੁਲਿਸ ਨੂੰ ਰੋਕਣ ਤੇ ਗੱਡੀ ਭਜਾਉਣ ਅਤੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਦੋਸ਼ ਲਾਏ ਗਏ ਹਨ। ਉਹ ਨੂੰ ਅੱਜ ਮਾਨੁਕਾਊ ਜ਼ਿਲ੍ਹਾ ਅਦਾਲਤ ਵਿਚ ਪੇਸ਼ ਗਿਆ ਹੈ।