
ਭਾਜਪਾ ਨੇ ਰਾਸ਼ਟਰਪਤੀ ਚੋਣਾਂ ਲਈ ਇੱਕ ਮਹਿਲਾ ਦਾ ਨਾਂ ਦਾ ਐਲਾਨ ਕਰ ਕੇ ਨਵਾਂ ਇਤਿਹਾਸ ਕਾਇਮ ਕੀਤਾ ਹੈ। ਇੱਕ ਕਬਾਇਲੀ ਪਿਛੋਕੜ ਦੀ ਮਹਿਲਾ ਆਗੂ ਦ੍ਰੌਪਦੀ ਮੁਰਮੁ ਦਾ ਨਾ ਐੱਨ ਡੀ ਏ ਵੱਲੋਂ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ। ਜੁਲਾਈ 18 ਨੂੰ ਹੋਣ ਵਾਲੀ ਚੋਣਾਂ ਲਈ ਓਡੀਸ਼ਾ ਦੀ ਦ੍ਰੌਪਦੀ ਮੁਰਮੁ ਇਸ ਅਹੁਦੇ ਵਾਸਤੇ ਪਹਿਲੀ ਕਬਾਇਲੀ ਸਮਾਜ ਤੋਂ ਆਉਣ ਵਾਲੀ ਮਹਿਲਾ ਉਮੀਦਵਾਰ ਬਣ ਗਏ ਹਨ। ਉਹ ਝਾਰਖੰਡ ਦੀ ਗਵਰਨਰ ਵੀ ਰਹਿ ਚੁੱਕੇ ਹਨ ਅਤੇ ਇਸ ਅਹੁਦੇ ਉੱਤੇ ਵੀ ਉਹ ਪਹਿਲੀ ਕਬਾਇਲੀ ਸਮਾਜ ਦੀ ਮਹਿਲਾ ਬਣੇ ਸਨ।
Add Comment