Home » ਟੌਰੰਗਾ ‘ਚ ਹੋਈ ਵਿਅਕਤੀ ਦੀ ਮੌਤ ਦੇ ਇਕ ਜੋੜੇ ‘ਤੇ ਲੱਗੇ ਕਤਲ ਦੇ ਦੋਸ਼
Home Page News New Zealand Local News NewZealand

ਟੌਰੰਗਾ ‘ਚ ਹੋਈ ਵਿਅਕਤੀ ਦੀ ਮੌਤ ਦੇ ਇਕ ਜੋੜੇ ‘ਤੇ ਲੱਗੇ ਕਤਲ ਦੇ ਦੋਸ਼

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਇੱਕ 51 ਸਾਲਾ ਟੌਰੰਗਾ ਨਿਵਾਸੀ ਵਿਅਕਤੀ ਮਿਸ਼ੇਲ ਟੇ ਕਾਨੀ ਦੇ ਕਤਲ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਟੇ ਕਾਨੀ ਦੀ ਮੌਤ 14 ਮਈ ਨੂੰ ਮਾਂਗਟਾਪੂ ਸਥਿਤ ਆਪਣੇ ਘਰ ਵਿੱਚ ਹੋਈ ਸੀ।ਜਾਣਕਾਰੀ ਅਨੁਸਾਰ ਇਸ ਆਦਮੀ ਅਤੇ ਔਰਤ ‘ਤੇ ਪਹਿਲਾਂ ਰਾਤ ਨੂੰ ਉਸੇ ਪਤੇ ‘ਤੇ ਚੋਰੀ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।ਜੋੜਾ, ਜੋ ਕਿ ਦੋਵੇਂ 40 ਸਾਲ ਦੇ ਹਨ ਨੂੰ ਭਲਕੇ ਟੌਰੰਗਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਪੁਲਿਸ ਨੇ ਕਿਹਾ ਕਿ ਕਤਲ ਦੀ ਜਾਂਚ ਜਾਰੀ ਹੈ ਅਤੇ ਉਹ ਹੋਰ ਗ੍ਰਿਫਤਾਰੀਆਂ ਤੋਂ ਇਨਕਾਰ ਨਹੀਂ ਕਰ ਸਕਦੇ।ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ 105 ‘ਤੇ ਸੰਪਰਕ ਕਰਨ ਅਤੇ ਫਾਈਲ ਨੰਬਰ 220515/3688 ਨੰਬਰ ਦਾ ਹਵਾਲਾ ਦੇ ਸਕਦੇ ਹਨ।0800 555 111 ‘ਤੇ ਕ੍ਰਾਈਮ ਸਟਾਪਰਾਂ ਨੂੰ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।