Home » ਗੁਰਦੁਆਰਾ ਕਰਤੇ ਪਰਵਾਨ ਸਾਹਿਬ ‘ਤੇ ਹਮਲੇ ਤੋਂ ਬਾਅਦ ਘੱਟ ਗਿਣਤੀਆਂ ‘ਚ ਖ਼ੌਫ, ਭਾਰਤੀ ਵੀਜ਼ਾ ਦੀ ਰਾਹ ਦੇਖ ਰਹੇ 150 ਤੋਂ ਜ਼ਿਆਦਾ ਸਿੱਖ
Home Page News India India News

ਗੁਰਦੁਆਰਾ ਕਰਤੇ ਪਰਵਾਨ ਸਾਹਿਬ ‘ਤੇ ਹਮਲੇ ਤੋਂ ਬਾਅਦ ਘੱਟ ਗਿਣਤੀਆਂ ‘ਚ ਖ਼ੌਫ, ਭਾਰਤੀ ਵੀਜ਼ਾ ਦੀ ਰਾਹ ਦੇਖ ਰਹੇ 150 ਤੋਂ ਜ਼ਿਆਦਾ ਸਿੱਖ

Spread the news

ਅਫ਼ਗਾਨਿਸਤਾਨ ’ਚ ਤਾਲਿਬਾਨੀ ਸੱਤਾ ਤੋਂ ਬਾਅਦ ਉੱਥੇ ਘੱਟ ਗਿਣਤੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਕਾਬੁਲ ਗੁਰਦੁਆਰੇ ’ਤੇ ਸ਼ਨਿਚਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਉੱਥੇ ਰਹਿ ਰਹੇ ਘੱਟ ਗਿਣਤੀ ਲੋਕ ਹੋਰ ਡਰ ਗਏ ਹਨ। ਹਮਲੇ ਦੇ ਸ਼ਿਕਾਰ ਕਾਬੁਲ ਦੇ ‘ਕਰਤੇ ਪਰਵਾਨ’ ਗੁਰਦੁਆਰੇ ’ਚ ਰਹਿਣ ਵਾਲੇ 150 ਤੋਂ ਵੱਧ ਸਿੱਖ, ਤਾਲਿਬਾਨੀ ਕਬਜ਼ੇ ਤੋਂ ਬਾਅਦ ਉੱਥੋਂ ਭਾਰਤ ਆਉਣ ਲਈ ਵੀਜ਼ਾ ਮਿਲਣ ਦੀ ਉਡੀਕ ਕਰ ਰਹੇ ਹਨ। ਗੁਰਦੁਆਰਾ ਕਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਪੀਟੀਆਈ ਨੂੰ ਫੋਨ ’ਤੇ ਗੱਲਬਾਤ ’ਚ ਦੱਸਿਆ ਕਿ ਉਹ ਭਾਰਤ ਸਰਕਾਰ ਨੂੰ ਇੱਥੇ ਰਹਿ ਰਹੇ ਸਿੱਖਾਂ ਦੇ ਹਿੰਦੂਆਂ ਨੂੰ ਛੇਤੀ ਤੋਂ ਛੇਤੀ ਕੱਢਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਕੋਲ ਕਾਨੂੰਨੀ ਵੀਜ਼ੇ ਸਨ, ਜਿਹਡ਼ੇ ਤਾਲਿਬਾਨ ਦੀ ਸੱਤਾ ਆਉਣ ਤੋਂ ਬਾਅਦ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਹ ਲੋਕ ਬਚਪਨ ਤੋਂ ਹੀ ਕਾਬੁਲ ’ਚ ਆਪਣੀਆਂ ਜਿਨ੍ਹਾਂ ਦੁਕਾਨਾਂ ਨੂੰ ਦੇਖਦੇ ਆਏ ਹਨ, ਉਸ ਨੂੰ ਵੇਚ ਕੇ ਹਮੇਸ਼ਾ ਲਈ ਇੱਥੋਂ ਨਿਕਲਣਾ ਚਾਹੁੰਦੇ ਹਨ। ਗੁਰਨਾਮ ਸਿੰਘ ਨੇ ਕਿਹਾ ਕਿ ਹੁਣ ਭਾਰਤ ਸਰਕਾਰ ਨੂੰ ਵੀ ਇਹ ਕਦਮ ਚੁੱਕਣਾ ਚਾਹੀਦਾ ਹੈ। ਅਸੀਂ ਲੋਕ ਕਈ ਮਹੀਨਿਆਂ ਤੋਂ ਉਡੀਕ ਕਰ ਰਹੇ ਹਾਂ। ਉਨ੍ਹਾਂ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਸ ਨੂੰ ਇਕ ਯੋਜਨਾ ਤਹਿਤ ਸਾਹਮਣੇ ਆਉਣਾ ਚਾਹੀਦਾ ਹੈ, ਜਿਸ ਨਾਲ ਮੰਦਰਾਂ ਤੇ ਗੁਰਦੁਆਰਿਆਂ ਦੀ ਸੁਰੱਖਿਆ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਅਸ਼ਰਫ਼ ਗਨੀ ਸਰਕਾਰ ਜਾਣ ਤੋਂ ਬਾਅਦ ਤੋਂ ਉਨ੍ਹਾਂ ਲੋਕਾਂ ਦਾ ਘਰ ਗੁਰਦੁਆਰਾ ਹੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਗੁਰਦੁਆਰੇ ’ਤੇ ਹਮਲੇ ਤੋਂ ਬਾਅਦ ਭਾਰਤ ਨੇ 100 ਤੋਂ ਵੱਧ ਸਿੱਖਾਂ ਤੇ ਹਿੰਦੂਆਂ ਨੂੰ ਈ-ਵੀਜ਼ਾ ਦਿੱਤਾ ਹੈ। ਭਾਰਤ ਨੇ ਉਸ ਨੂੰ ਕਾਇਰਾਨਾ ਹਮਲਾ ਦੱਸਦੇ ਹੋਏ ਇਸਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਤੋਂ ਬਾਅਦ ਉਡੀਕ ਕਰ ਰਹੇ ਇਨ੍ਹਾਂ ਲੋਕਾਂ ਨੂੰ ਵੀ ਵੀਜ਼ੇ ਦੀ ਉਮੀਦ ਵਧੀ ਹੈ।