Home » ਮਰੇਜ਼ ਬੇ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨੂੰ ਅੱਜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼
Home Page News New Zealand Local News NewZealand

ਮਰੇਜ਼ ਬੇ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨੂੰ ਅੱਜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਮਰੇਜ਼ ਬੇਅ ਉੱਤੇ ਬੀਤੇ ਕੱਲ ਵੀਰਵਾਰ ਨੂੰ ਇੱਕ ਹਮਲੇ ਵਿੱਚ ਚਾਰ ਲੋਕਾਂ ਨੂੰ ਕਥਿਤ ਤੌਰ ‘ਤੇ ਚਾਕੂ ਮਾਰ ਕੇ ਜ਼ਖਮੀ ਕਰਨ ਇੱਕ 41 ਸਾਲਾ ਵਿਅਕਤੀ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਦੇ ਦੋਸ਼ ਲਗਾਏ ਗਏ ਹਨ।ਜਿਸ ਨੂੰ ਅੱਜ ਸ਼ੁੱਕਰਵਾਰ ਵੈਟੇਕਰੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਕੱਲ ਦੁਪਹਿਰ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਮਰੇਜ਼ ਬੇ ਅਤੇ ਮੈਰੰਗੀ ਬੇ ਦੇ ਵਿਚਕਾਰ ਚਾਰ ਲੋਕਾਂ ਉੱਤੇ ਚਾਕੂ ਨਾਲ ਹਮਲਾਂ ਕਰ ਦਿੱਤਾ ਸੀ ਇਸ ਤੋਂ ਪਹਿਲਾਂ ਕਿ ਉਹ ਹੋਰਾਂ ਲੋਕਾਂ ਤੇ ਵਾਰ ਕਰਦਾ ਮੌਕੇ ਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ ਪੁਲਿਸ। ਵੱਲੋਂ ਇਸ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆਂ।