ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਵਾਈਕਾਟੋ ਦੀ ਸਪਰਿੰਗ ਹਿੱਲ ਜੇਲ੍ਹ ਵਿੱਚ ਇੱਕ ਵਿਅਕਤੀ ਦੀ ਹਿਰਾਸਤ ਵਿੱਚ ਮੌਤ ਹੋ ਗਈ ਹੈ। ਜੇਲ ਦੇ ਡਾਇਰੈਕਟਰ ਸਕਾਟ ਵਾਕਰ ਨੇ ਕਿਹਾ ਕਿ ਮੁੱਢਲੀ ਸਹਾਇਤਾ ਦਿੱਤੇ ਜਾਣ ਦੇ ਬਾਵਜੂਦ ਮੰਗਲਵਾਰ ਸਵੇਰੇ ਵਿਅਕਤੀ ਦੀ ਮੌਤ ਹੋ ਗਈ।
ਉਹਨਾਂ ਕਿਹਾ ਕਿ ਸਟਾਫ ਨੇ ਤੁਰੰਤ ਕਾਰਵਾਈ ਕੀਤੀ ਸੀ ਪਰ “ਉਸ ਨੂੰ ਨਹੀ ਜਾ ਸਕਿਆਂ ਉਹਨਾ ਕਿਹਾ ਉਸ ਵਿਅਕਤੀ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾ।ਉਹਨਾ ਜਾਣਕਾਰੀ ਦਿੰਦੇ ਦੱਸਿਆ ਕਿ ਹਾਲਾਂਕਿ ਵਿਅਕਤੀ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ,ਪਰ ਫਿਰ ਵੀ ਕੋਰੋਨਰ ਅਤੇ ਸੁਧਾਰ ਇੰਸਪੈਕਟਰ ਦੁਆਰਾ ਜਾਂਚ ਕੀਤੀ ਜਾਵੇਗੀ, ਉਸਨੇ ਦੱਸਿਆ ਕਿ ਹਿਰਾਸਤ ਵਿੱਚ ਹਰ ਮੌਤਾਂ ਬਾਰੇ ਕੋਰੋਨਰ ਵੱਲੋਂ ਜਾਂਚ ਕਰਵਾਈ ਜਾਦੀ ਹੈ।ਪੁਲਿਸ ਵੱਲੋਂ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।