ਨਿਊਯਾਰਕ ਵਿੱਚ ਇਕ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱ ਤਿ ਆ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ, ਜਿਸ ਦੀ ਪਛਾਣ ਸਤਨਾਮ ਸਿੰਘ ਵਜੋਂ ਦੱਸੀ ਗਈ ਹੈ, ਘਰ ਨਜ਼ਦੀਕ ਜੀਪ ਵਿੱਚ ਬੈਠਾ ਸੀ, ਜਦੋਂ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਇਹ ਘਟਨਾ ਰਿਚਮੰਡ ਹਿੱਲ ਤੋਂ ਅੱਗੇ ਸਾਊਥ ਓਜ਼ੋਨ ਪਾਰਕ ਨਜ਼ਦੀਕ ਵਾਪਰੀ, ਜਿੱਥੇ ਅਪਰੈਲ ਮਹੀਨੇ ਦੋ ਸਿੱਖਾਂ ’ਤੇ ਹਮਲਾ ਕੀਤਾ ਗਿਆ ਸੀ। ਪੁਲੀਸ ਮੁਤਾਬਕ ਹਮਲਾਵਰ ਪੈਦਲ ਹੀ ਆਏ ਸਨ ਜਦੋਂਕਿ ਗੁਆਂਢੀ ਦਾ ਕਹਿਣਾ ਹੈ ਕਿ ਕਾਰ ਸਵਾਰ ਹਮਲਾਵਰਾਂ ਨੇ ਸਿੱਖ ਨੌਜਵਾਨ ਦੇ ਗੋਲੀਆਂ ਮਾਰੀਆਂ ਹਨ।ਨਿਊਯਾਰਕ ਪੋਸਟ’ ਵਿੱਚ ਛਪੀ ਰਿਪੋਰਟ ਮੁਤਾਬਕ ਸਤਨਾਮ ਸਿੰਘ ਸ਼ਨੀਵਾਰ ਦੁਪਹਿਰ ਕਰੀਬ 3.46 ਵਜੇ ਕੁਈਨਜ਼ ਦੇ ਸਾਊਥ ਓਜ਼ੋਨ ਪਾਰਕ ਵਿੱਚ ਖੜ੍ਹੀ ਕਾਰ ਵਿੱਚ ਜ਼ਖ਼ਮੀ ਹਾਲਤ ਵਿੱਚ ਮਿਲੇ। ਉਨ੍ਹਾਂ ਦੀ ਗਰਦਨ ਅਤੇ ਧੜ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਜਾਣਕਾਰੀ ਮੁਤਾਬਕ ਸਿੰਘ ਆਪਣੇ ਇਕ ਦੋਸਤ ਤੋਂ ਲਈ ਗਈ ਕਾਲੇ ਰੰਗ ਦੀ ਰੈਂਗਲਰ ਸਹਾਰਾ ਜੀਪ ਵਿਚ ਬੈਠੇ ਹੋਏ ਸਨ, ਜਦੋਂ ਹਮਲਾਵਰ ਉਨ੍ਹਾਂ ਦੇ ਨੇੜੇ ਆਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿੰਘ ਨੂੰ ਤੁਰੰਤ ਨੇੜੇ ਦੇ ਜਮਾਇਕਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਸਿੰਘ ਕੋਲ ਪੈਦਲ ਹੀ ਪਹੁੰਚਿਆ ਸੀ। ਪਰ, ਗੁਆਂਢੀਆਂ ਅਨੁਸਾਰ, ਉਹ ਸਿਲਵਰ ਰੰਗ ਦੀ ਸੇਡਾਨ ਵਿੱਚ ਸਵਾਰ ਸੀ ਅਤੇ ਸਿੰਘ ਦੀ ਜੀਪ ਕੋਲੋਂ ਲੰਘਦੇ ਸਮੇਂ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੁਆਂਢੀ ਜੋਨ ਕੈਪੇਲਾਨੀ ਨੇ ਕਿਹਾ, “ਸਿੰਘ 129ਵੀਂ ਸਟਰੀਟ ‘ਤੇ ਚੱਲ ਕੇ ਪਾਰਕਿੰਗ ਵਿੱਚ ਖੜੀ ਜੀਪ ਵੱਲ ਜਾ ਰਹੇ ਸਨ, ਉਦੋਂ ਸੇਡਾਨ ਸਵਾਰ ਹਮਲਾਵਰ ਉੱਥੋਂ ਲੰਘਿਆ।”ਉਨ੍ਹਾਂ ਕਿਹਾ, “ਹਮਲਾਵਰ ਨੇ ਯੂ-ਟਰਨ ਲਿਆ, ਵਾਪਸ ਆਇਆ, ਗੋਲੀਬਾਰੀ ਕੀਤੀ, ਅਤੇ ਫਿਰ 129ਵੀਂ ਸਟ੍ਰੀਟ ਤੋਂ ਚਲਾ ਗਿਆ।” ਕੈਪੇਲਾਨੀ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਉਨ੍ਹਾਂ ਦੇ ਘਰ ‘ਚ ਲੱਗੇ ਸੁਰੱਖਿਆ ਕੈਮਰਿਆਂ ਵਿਚ ਰਿਕਾਰਡ ਹੋ ਗਈ ਸੀ, ਜਿਸ ਦੀ ਨਿਊਯਾਰਕ ਪੁਲਸ ਵਿਭਾਗ ਦੇ ਕਰਮਚਾਰੀ ਜਾਂਚ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਜਾਸੂਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਸਿੰਘ ਹਮਲਾਵਰ ਦੇ ਨਿਸ਼ਾਨਾ ‘ਤੇ ਸੀ ਜਾਂ ਫਿਰ ਹਮਲਾਵਰ ਕਾਰ ਦੇ ਮਾਲਕ ਨੂੰ ਮਾਰਨਾ ਚਾਹੁੰਦਾ ਸੀ ਅਤੇ ਇਸ ਗੱਲ ਤੋਂ ਅਣਜਾਣ ਸੀ ਕਿ ਗੱਡੀ ਦੇ ਅੰਦਰ ਕੌਣ ਬੈਠਾ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਘਟਨਾ ਦੇ ਸਬੰਧ ‘ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਨਿਊਯਾਰਕ ਵਿੱਚ ਸਿੱਖ ਨੌਜਵਾਨ ਦਾ ਘਰ ਨੇੜੇ ਗੋਲੀ ਮਾਰ ਕੇ ਕਤਲ
June 28, 2022
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












