Home » 3 ਬੱਚਿਆਂ ਦੀ ਸਰੋਵਰ ਚ ਡੁੱਬਣ ਕਾਰਨ ਹੋਈ ਮੌਤ…
Home Page News India India News

3 ਬੱਚਿਆਂ ਦੀ ਸਰੋਵਰ ਚ ਡੁੱਬਣ ਕਾਰਨ ਹੋਈ ਮੌਤ…

Spread the news

ਗਰਮੀ ਦੇ ਮੌਸਮ ਵਿੱਚ ਜਿੱਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਥੇ ਕਈ ਲੋਕ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।ਇਸੇ ਤਰਾ ਗੁਰਦਵਾਰਾ ਸਾਹਿਬ ਵਿਚ 3 ਬੱਚਿਆਂ ਦੀ ਸਰੋਵਰ ਚ ਡੁੱਬਣ ਕਾਰਨ ਹੋਈ ਮੌਤ,ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਤਿੰਨ ਬੱਚਿਆਂ ਦੇ ਇੱਕ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਘਟਨਾ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਵਾਪਰੀ ਹੈ ਜਿਥੇ ਪੰਜ ਬੱਚੇ ਇਸ਼ਨਾਨ ਕਰਨ ਲਈ ਗਏ ਸਨ।
ਜਿਨ੍ਹਾਂ ਵਿੱਚ ਤਿੰਨ ਬੱਚੇ ਇਸ਼ਨਾਨ ਕਰਦੇ ਹੋਏ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਅੱਜ 29 ਜੂਨ ਨੂੰ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਜਿੱਥੇ ਇਸ਼ਨਾਨ ਕਰਨ ਗਏ ਸਮੇਂ ਬੱਚਿਆਂ ਨਾਲ ਇਹ ਹਾਦਸਾ ਵਾਪਰਿਆ ਹੈ ਉਥੇ ਹੀ ਮਰਨ ਵਾਲੇ ਬੱਚਿਆਂ ਦੇ ਵਿੱਚ ਤਿੰਨੋਂ ਬੱਚੇ ਇਕ ਹੀ ਪਰਿਵਾਰ ਦੇ ਦਸੇ ਜਾ ਰਹੇ ਹਨ।
ਇਨ੍ਹਾਂ ਮ੍ਰਿਤਕਾਂ ਦੇ ਵਿਚ ਜਿੱਥੇ ਇੱਕ ਲੜਕਾ ਅਤੇ ਦੋ ਲੜਕੀਆਂ ਸ਼ਾਮਲ ਸਨ ,ਇਹ ਸਾਰੇ ਰਿਸ਼ਤੇਦਾਰੀ ਵਿੱਚ ਭੈਣ-ਭਰਾ ਲਗਦੇ ਸਨ। ਇਸ ਘਟਨਾ ਦੀ ਖਬਰ ਮਿਲਦੇ ਹੀ ਜਿੱਥੇ ਬੱਚਿਆਂ ਦੇ ਪਰਿਵਾਰਾਂ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਥੇ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।