Home » ਨਿਊ ਪਲਾਈਮਾਊਥ ‘ਚ ਘਰ ਨੂੰ ਅੱਗ ਲੱਗਣ ਕਾਰਨ ਮਹਿਲਾ ਦੀ ਹੋਈ ਮੌਤ ਮਗਰੋਂ ਇੱਕ ਵਿਅਕਤੀ ‘ਤੇ ਲੱਗੇ ਕਤਲ ਦੇ ਦੋਸ਼…
Home Page News • New Zealand Local News • NewZealand

ਨਿਊ ਪਲਾਈਮਾਊਥ ‘ਚ ਘਰ ਨੂੰ ਅੱਗ ਲੱਗਣ ਕਾਰਨ ਮਹਿਲਾ ਦੀ ਹੋਈ ਮੌਤ ਮਗਰੋਂ ਇੱਕ ਵਿਅਕਤੀ ‘ਤੇ ਲੱਗੇ ਕਤਲ ਦੇ ਦੋਸ਼…

Spread the news

ਆਕਲੈਂਡ(ਬਲਜਿੰਦਰ ਸਿੰਘ)-ਨਿਊ ਪਲਾਈਮਾਊਥ ‘ਚ ਮਈ ਮਹੀਨੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ ਗਈ ਸੀ ਤੇ ਹੁਣ ਇਸ ਮਾਮਲੇ ‘ਚ ਇੱਕ ਵਿਅਕਤੀ ਉੱਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਐਮਾ ਫੀਲਡ (21) ਦੀ 27 ਮਈ ਨੂੰ ਡੇਵੋਨ ਸੇਂਟ ਵੈਸਟ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਵੀਰਵਾਰ ਨੂੰ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਕਤਲ ਅਤੇ ਅੱਗਜ਼ਨੀ ਦੇ ਦੋਸ਼ ਲਾਏ ਗਏ ਸਨ। 31 ਸਾਲਾ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।