Home » ਅੱਜ ਫਿਰ ਬੰਦ ਹੋ ਸਕਦਾ ਹੈ ਆਕਲੈਂਡ ਹਰਬਰ ਬ੍ਰਿਜ…
Home Page News New Zealand Local News NewZealand

ਅੱਜ ਫਿਰ ਬੰਦ ਹੋ ਸਕਦਾ ਹੈ ਆਕਲੈਂਡ ਹਰਬਰ ਬ੍ਰਿਜ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਹਾਰਬਰ ਬ੍ਰਿਜ ਨੂੰ ਅੱਜ ਦੁਪਹਿਰ ਨੂੰ ਆਵਾਜਾਈ ਲਈ ਬੰਦ ਕੀਤਾ ਜਾ ਸਕਦਾ ਹੈ ਕਿਉਂਕਿ ਸ਼ਹਿਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਵਾਕਾ ਕੋਟਾਹੀ ਟਰਾਂਸਪੋਰਟ ਏਜੰਸੀ ਨੇ ਇੱਕ ਅਲਰਟ ਜਾਰੀ ਕੀਤਾ ਹੈ, ਜਿਸ ਨਾਲ ਵਾਹਨ ਚਾਲਕਾਂ ਨੂੰ ਦੁਪਹਿਰ ਤੋ ਬਾਅਦ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਆਉਣ ਦੀ ਭਵਿੱਖਬਾਣੀ ਹੋਣ ‘ਤੇ ਪੁਲ ‘ਤੇ ਸੰਭਾਵਿਤ ਲੇਨ ਬੰਦ ਹੋਣ ਅਤੇ ਸਪੀਡ ਘੱਟ ਕਰਨ ਦੀ ਉਮੀਦ ਜਤਾਈ ਜਤਾਈ ਗਈ ਹੈ।ਇਸ ਦੇ ਨਾਲ ਇਹ ਚੇਤਾਵਨੀ ਵੀ ਦੇ ਰਿਹਾ ਹੈ ਕਿ ਜਦੋਂ ਤੱਕ ਹਵਾਵਾਂ ਘੱਟ ਨਹੀਂ ਹੁੰਦੀਆਂ,ਤਾ ਇਸ ਨੂੰ ਇਸਨੂੰ ਆਵਾਜਾਈ ਲਈ ਬੰਦ ਵੀ ਕੀਤਾ ਜਾ ਸਕਦਾ ਹੈ।