ਆਕਲੈਂਡ(ਬਲਜਿੰਦਰ ਸਿੰਘ) ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 3 ਸਤੰਬਰ ਨੂੰ ‘ਫੁਲਕਾਰੀ 2022 (ਲੇਡੀਜ਼ ਨਾਈਟ)ਸ਼ਾਮੀ 6.00 ਵਜੇ ਵੋਡਾਫੋਨ ਈਵੈਂਟ ਸੈਂਟਰ, 770 ਗ੍ਰੇਟ ਸਾਊਥ ਰੋਡ, ਮੈਨੂਕਾਓ ਵਿਖੇ ਵਿਖੇ ਕਰਵਾਈ ਜਾ ਰਹੀ ਹੈ।ਇਸ ਲੇਡੀਜ਼ ਨਾਈਟ ਦਾ ਰੰਗਦਾਰ ਪੋਸਟਰ ਬੀਤੇ ਕੱਲ ਲਵ ਪੰਜਾਬ ਰੈਸਟੋਰੈਂਟ ਮੈਨੁਰੇਵਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬੀ ਮੀਡੀਆ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆਂ।ਵਰਨਣਯੋਗ ਹੈ ਕਿ 3 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਸ਼ੁਰੂ ਹੋਣ ਵਾਲੀ ਇਹ ਸਭਿਆਚਾਰਕ ਸ਼ਾਮ ਮਹਿਲਾਵਾਂ ਦੇ ਨਾਂਅ ਰਹੇਗੀ।ਜਿੱਥੇ ਇਸ ਨਾਈਟ ਵਿਚ ਖੁਸ਼ੀਆਂ ਸਾਂਝੀਆ ਕਰਨ ਲਈ ਗਿੱਧਾ ਭੰਗੜਾ ਅਤੇ ਡੀ.ਜੇ. ਹੋਵੇਗਾ ਉੱਥੇ ਹੀ ਕਈ ਲੱਕੀ ਡ੍ਰਾਅ ਰਾਹੀ ਵੱਡੇ ਇਨਾਮ ਕੱਢੇ ਜਾਣਗੇ।ਨਾਈਟ ਵਿੱਚ ਸ਼ਾਮਲ ਹੋਣ ਲਈ ‘ਫ੍ਰੀ ਐਂਟਰੀ’ ਰੱਖੀ ਗਈ ਜਿਸ ਦੇ ਪਾਸ ਮੌਕੇ ਤੇ ਮੁੱਖ ਗੇਟ ਉੱਤੇ ਵੰਡੇ ਜਾਣਗੇ ਪ੍ਰਬੰਧਕਾਂ ਦੱਸਿਆ ਕੇ ਹਾਲ ਦੇ ਵਿੱਚ ਦਾਖ਼ਲ ਹੋਣ ਦੀ ਸਮਰੱਥਾ 2500 ਬੀਬੀਆਂ ਤੱਕ ਰੱਖੀ ਗਈ ਇਸ ਲਈ ਬੀਬੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਆਪਣੇ ਪਾਸ ਲੈ ਕੇ ਐਂਟਰੀ ਲੈਣ। ਹਾਲ ਦੇ ਭਰ ਜਾਣ ਉੱਤੇ ਐਂਟਰੀ ਬੰਦ ਕਰ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਨਾਈਟ ਵਿੱਚ ਖਾਣ-ਪੀਣ ਦੇ ਖਾਸ ਸਟਾਲ ਹੋਣਗੇ ਅਤੇ ਗਿੱਧੇ-ਭੰਗੜੇ ਵਾਲੀਆਂ ਆਈਟਮਾਂ ਨੂੰ ਘੱਟ ਸਮਾਂ ਅਤੇ ਗਿੱਧੇ ਦੇ ਖੁੱਲ੍ਹੇ ਵਿਹੜੇ (ਡੀ.ਜੇ.) ਨੂੰ ਜਿਆਦਾ ਸਮਾਂ ਦਿੱਤਾ ਜਾਵੇਗਾ। ਫੁਲਕਾਰੀ 2022 ਲੇਡੀਜ਼ ਨਾਈਟ ਬਾਰੇ ਹੋਰ ਵਧੇਰੇ ਜਾਣਕਾਰੀ ਜਾ ਪ੍ਰਫੋਰਮੈਨਸ ਲਈ ਆਸਤੀ ਖੋਸਾ ਨਾਲ 021 040 6677, ਬਲਜੀਤ ਕੌਰ ਔਲਖ ਨਾਲ 021 075 8770 ਅਤੇ ਸੁਮਨਪ੍ਰੀਤ ਕੌਰ ਨਾਲ 0210 878 3085 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਫੁਲਕਾਰੀ 2022 ਲੇਡੀਜ਼ ਨਾਈਟ 3 ਸਤੰਬਰ ਨੂੰ…
August 1, 2022
2 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,744
- India4,063
- India Entertainment125
- India News2,746
- India Sports220
- KHABAR TE NAZAR3
- LIFE66
- Movies46
- Music81
- New Zealand Local News2,091
- NewZealand2,378
- Punjabi Articules7
- Religion877
- Sports210
- Sports209
- Technology31
- Travel54
- Uncategorized34
- World1,813
- World News1,579
- World Sports202