Home » ਸਿੰਗਾਪੁਰ ‘ਚ ਕੋਕਾ-ਕੋਲਾ ਦੇ 3 ਕੈਨ ਚੋਰੀ ਕਰਨ ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਛੇ ਹਫ਼ਤਿਆਂ ਦੀ ਜੇਲ੍ਹ
Home Page News • India • India News • World

ਸਿੰਗਾਪੁਰ ‘ਚ ਕੋਕਾ-ਕੋਲਾ ਦੇ 3 ਕੈਨ ਚੋਰੀ ਕਰਨ ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਛੇ ਹਫ਼ਤਿਆਂ ਦੀ ਜੇਲ੍ਹ

Spread the news

ਸਿੰਗਾਪੁਰ ‘ਚ ਇੱਕ ਮਿਨੀਮਾਰਟ ਤੋਂ ਕੋਕਾ-ਕੋਲਾ ਦੇ ਤਿੰਨ ਕੈਨ ਚੋਰੀ ਕਰਨ ਲਈ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਛੇ ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਕਤ ਵਿਅਕਤੀ ਦੀ ਪਛਾਣ 61 ਸਾਲਾ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੇ ਚੋਰੀ ਦੀ ਵਾਰਦਾਤ ‘ਚ ਆਪਣਾ ਜੁਰਮ ਕਬੂਲ ਕਰ ਲਿਆ ਹੈ।ਜਸਵਿੰਦਰ ਸਿੰਘ 26 ਅਗਸਤ ਨੂੰ ਬੁਕਿਤ ਮਰਾਹ ਪਬਲਿਕ ਹਾਊਸਿੰਗ ਅਸਟੇਟ ਵਿੱਚ ਇੱਕ ਮਿਨੀਮਾਰਟ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੇ ਰੁਕ ਕੇ ਫਰਿੱਜ ਦਾ ਦਰਵਾਜ਼ਾ ਖੋਲ੍ਹਿਆ ਅਤੇ ਬਿਨਾਂ ਪੈਸੇ ਦਿੱਤੇ ਕੋਕਾ ਕੋਲਾ ਦੇ ਤਿੰਨ ਕੈਨ ਚੁੱਕ ਕੇ ਲੈ ਗਿਆ।ਪੁਲਿਸ ਨੇ ਜਸਵਿੰਦਰ ਸਿੰਘ ਦੇ ਫਲੈਟ ‘ਤੇ ਛਾਪਾ ਮਾਰ ਕੇ ਉਸ ਦੇ ਫਰਿੱਜ ‘ਚੋਂ ਕੋਕਾ ਕੋਲਾ ਦੇ ਦੋ ਕੈਨ ਬਰਾਮਦ ਕੀਤੇ, ਜੋ ਕਿ ਮਿਨੀਮਾਰਟ ਨੂੰ ਵਾਪਿਸ ਕਰ ਦਿੱਤੇ ਗਏ ਸਨ।