Home » ਕ੍ਰਾਈਸਟਚਰਚ ਵਿੱਚ ਹਿੱਟ-ਐਡ-ਰਨ ਮਾਮਲੇ ਵਿੱਚ ਇੱਕ ਗ੍ਰਿਫਤਾਰ…
Home Page News New Zealand Local News NewZealand

ਕ੍ਰਾਈਸਟਚਰਚ ਵਿੱਚ ਹਿੱਟ-ਐਡ-ਰਨ ਮਾਮਲੇ ਵਿੱਚ ਇੱਕ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਕ੍ਰਾਈਸਟਚਰਚ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਵਿਅਕਤੀ ਨੂੰ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰਨ ਅਤੇ ਮੌਕੇ ਤੋਂ ਭੱਜਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਕਿਹਾ ਕਿ ਮੰਗਲਵਾਰ ਸ਼ਾਮ 4 ਵਜੇ ਦੇ ਕਰੀਬ ਇੱਕ ਸਾਈਕਲ ਸਵਾਰ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਕ੍ਰਾਈਸਟਚਰਚ ਦੇ ਲਿਨਵੁੱਡ ਐਵੇਨਿਊ ‘ਤੇ ਮੌਕੇ ਉੱਪਰ ਪਹੁੰਚੀਆਂ।ਹਾਦਸੇ ਤੋਂ ਬਾਅਦ 43 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਅੱਜ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।