Home » ਮੈਨੁਰੇਵਾ ‘ਚ ਚੋਰੀ ਕਰ ਭੱਜੇ ਲੁਟੇਰਿਆਂ ਨੇ ਚਲਾਈ ਪੁਲਿਸ ਤੇ ਗੋਲੀ…
Home Page News • New Zealand Local News • NewZealand

ਮੈਨੁਰੇਵਾ ‘ਚ ਚੋਰੀ ਕਰ ਭੱਜੇ ਲੁਟੇਰਿਆਂ ਨੇ ਚਲਾਈ ਪੁਲਿਸ ਤੇ ਗੋਲੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਮੈਨੁਰੇਵਾ ਦੇ ਸਾਊਥ ਮਾਲ ਦੇ ਨਜ਼ਦੀਕ ਇੱਕ ਬਾਰ ‘ਤੇ ਵਾਪਰੀ ਹਿੰਸਕ ਲੁੱਟ ਦੀ ਵਾਰਦਾਤ ਕਰ ਫ਼ਰਾਰ ਹੋਏ ਲੁਟੇਰਿਆਂ ਨੇ ਪਿੱਛਾ ਕਰ ਰਹੇ ਪੁਲਿਸ ਵਾਲਿਆਂ ‘ਤੇ ਗੋਲੀਆਂ ਚਲਾਈਆਂ ਗਈਆਂ ਪਰ ਚੰਗੀ ਗੱਲ ਕਿ ਇਸ ਘਟਨਾ ਵਿੱਚ ਕਿਸੇ ਅਧਿਕਾਰੀ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ।

ਪੁਲਿਸ ਵੱਲੋਂ ਈਗਲ ਹੈਲੀਕਾਪਟਰ ਮਦਦ ਨਾਲ ਇਹਨਾਂ ਲੁਟੇਰਿਆਂ ਨੂੰ ਪਾਪਾਟੋਏਟੋਏ ਵਿੱਚ ਕਾਬੂ ਕਰ ਲਿਆਂ ਗਿਆਂ।ਪੁਲਿਸ ਨੇ ਇਸ ਮਾਮਲੇ ਵਿੱਚ 2 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ ਹਥਿਆਰ ਤੇ ਚੋਰੀ ਦੀ ਗੱਡੀ ਵੀ ਬਰਾਮਦ ਕੀਤੀ ਹੈ।ਇਸ ਘਟ

ਨਾ ਕਾਰਨ ਆਕਲੈਂਡ ਏਅਰਪੋਰਟ ‘ਤੇ ਕਈ ਘੰਟੇ ਉੱਡਾਣਾ ਨਹੀਂ ਉੱਡ ਸਕੀਆਂ, ਜੋ ਕਿ ਲੋਕਲ ਤੇ ਅੰਤਰ-ਰਾਸ਼ਟਰੀ ਉਡਾਣਾ ਸਨ।ਦਰਅਸਲ ਇਹ ਈਗਲ ਹੈਲੀਕਾਪਟਰ ਆਕਲੈਂਡ ਏਅਰਪੋਰਟ ਨਜਦੀਕ ਉੱਡ ਰਿਹਾ ਸੀ, ਜਿਸ ਕਾਰਨ ਸੁੱਰਖਿਆ ਕਾਰਨਾਂ ਕਰਕੇ ਉਡਾਣਾ ਨੂੰ ਦੇਰੀ ਨਾਲ ਉਡਾਏ ਜਾਣ ਦਾ ਫੈਸਲਾ ਲਿਆ ਗਿਆ।