Home » 36ਵੀਆਂ ਰਾਸ਼ਟਰੀ ਖੇਡਾਂ 2022 : ਪੰਜਾਬ ਮਹਿਲਾ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ…
Home Page News India India News India Sports Sports Sports

36ਵੀਆਂ ਰਾਸ਼ਟਰੀ ਖੇਡਾਂ 2022 : ਪੰਜਾਬ ਮਹਿਲਾ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ…

Spread the news

ਗੁਜਰਾਤ ਦੇ ਸ਼ਹਿਰ ਰਾਜਕੋਟ ਵਿਖੇ ਚਲ ਰਹੀਆਂ 36ਵੀਆਂ ਰਾਸ਼ਟਰੀ ਖੇਡਾਂ ਦੇ ਅੰਤਰਗਤ ਮਹਿਲਾ ਹਾਕੀ ਮੁਕਾਬਲਿਆਂ ਵਿੱਚ ਪੰਜਾਬ ਦੀ ਮਹਿਲਾ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਿਤਨ ਕੋਹਲੀ ਅਤੇ ਜਨਰਲ ਸਕੱਤਰ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਫਾਇਨਲ ਮੁਕਾਬਲੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਨੇ ਅੰਤਰਰਾਸ਼ਟਰੀ ਖਿਡਾਰਣਾਂ ਨਾਲ ਸਜੀ ਹਰਿਆਣਾ ਦੀ ਟੀਮ ਦਾ ਸਖਤ ਮੁਕਾਬਲਾ ਕੀਤਾ ਅਤੇ ਹਰਿਆਣਾ ਨੇ ਪੰਜਾਬ ਨੂੰ 1-0 ਦੇ ਫਰਕ ਨਾਲ ਹਰਾਇਆ ਅਤੇ ਪੰਜਾਬ ਮਹਿਲਾ ਹਾਕੀ ਟੀਮ ਨੂੰ ਚਾਂਦੀ ਦੇ ਤਮਗੇ ਤੇ ਸਬਰ ਕਰਨਾ ਪਿਆ। ਜੇਤੂ ਟੀਮ ਵਲੋਂ ਇਕੋ ਇਕ ਗੋਲ ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕੀਤਾ। ਪੰਜਾਬ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਖਿਡਾਰਣਾਂ ਅਤੇ ਕੋਚਿੰਗ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਖਿਡਾਰਣਾਂ ਨੇ ਆਪਣੀ ਧਾਕ ਜਮਾਈ ਹੈ।