Home » ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕੀਤੇ ਵੱਡੇ ਐਲਾਨ…
Home Page News • New Zealand Local News • NewZealand

ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕੀਤੇ ਵੱਡੇ ਐਲਾਨ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪਿਛਲੇ ਕਈ ਦਿਨਾਂ ਤੋ ਨਿਊਜ਼ੀਲੈਂਡ ‘ਚ ਪ੍ਰਵਾਸੀਆਂ ਵੱਲੋਂ ਜਿਸ ਗੱਲ ਦੀ ਚਰਚਾਂ ਆਮ ਚੱਲ ਰਹੀ ਸੀ ਕਿ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਵਲੋਂ 12 ਅਕਤੂਬਰ ਨੂੰ ਨਿਊਜ਼ੀਲੈਂਡ ਇਮੀਗ੍ਰੇਸ਼ਨ ਸਬੰਧੀ ਅਹਿਮ ਬਦਲਾਅ ਸਬੰਧੀ ਕਈ ਵੱਡੇ ਐਲਾਨੇ ਕੀਤੇ ਜਾ ਰਹੇ ਹਨ, ਅੱਜ ਇਸ ਸਬੰਧੀ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਵੱਲੋਂ ਆਕਲੈਂਡ ਵਿੱਚ ਇੱਕ ਮੀਡੀਆਂ ਕਾਨਫ੍ਰੰਸ ਰਾਹੀ ਜਾਣਕਾਰੀ ਦਿੰਦੇ ਕਿਹਾ ਕਿ ਉਨ੍ਹਾਂ ਸਕਿੱਲਡ ਮਾਈਗ੍ਰੇਂਟਸ ਦੀ ਰੈਜੀਡੈਂਸੀ ਨੂੰ ਵਧੇਰੇ ਆਸਾਨ ਕੀਤਾ ਗਿਆਂ ਹੈ ਅਤੇ ਇਸਦੇ ਨਾਲ ਹੀ ਸਕਿੱਲਡ ਮਾਈਗ੍ਰੇਂਟ ਕੈਟੇਗਰੀ ਵੀਜਾ ਮੁੜ ਤੋਂ ਖੋਲ ਦਿੱਤਾ ਹੈ।ਇਸ ਦੇ ਨਾਲ ਨਿਊਜ਼ੀਲੈਂਡ ਵੱਸਦੇ ਪ੍ਰਵਾਸੀਆਂ ਦੀ ਵੱਡੀ ਮੰਗ ਮਾਪਿਆਂ ਨੂੰ ਨਿਊਜੀਲੈਂਡ ਪੱਕੇ ਕਰਵਾਉਣ ਵਾਲੀ ਕੈਟੇਗਰੀ ਨੂੰ ਵੀ ਖੋਲਣ ਦੀ ਗੱਲ ਆਖੀ ਹੈ।ਉਨ੍ਹਾਂ ਕਿਹਾ ਕਿ ਨਿਊਜੀਲੈਂਡ ਦੇ ਪੱਕੇ ਰਿਹਾਇਸ਼ੀਆਂ ਨੂੰ ਆਪਣੇ ਮਾਪਿਆਂ ਨੂੰ ਪੱਕਾ ਕਰਵਾਉਣ ਦਾ ਮੌਕਾ ਮਿਲੇਗਾ ਤੇ ਹਰ ਸਾਲ ਇਹ ਕੋਟਾ 2500 ਦਾ ਹੋਏਗਾ। ਐਪਲੀਕੈਂਟ ਲਈ ਉੱਚੀਆਂ ਤਨਖਾਹਾਂ ਦੇ ਥਰੇਸ਼ਹੋਲਡ ਦਾ ਰੌਲਾ ਵੀ ਖਤਮ ਕਰ ਦਿੱਤਾ ਗਿਆ ਹੈ।