ਆਕਲੈਂਡ, 17 ਅਕਤੂਬਰ, 2022:-ਨਿਊਜ਼ੀਲੈਂਡ ਸਿੱਖ ਖੇਡਾਂ 2022 ਦਾ ਆਯੋਜਨ 26 ਅਤੇ 27 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਿਹਾ ਹੈ। ਇਨ੍ਹਾਂ ਖੇਡਾਂ ਦੇ ਵਿਚ ਭਾਗ ਲੈਣ ਲਈ ਪਹਿਲੀ ਅਗਸਤ 2022 ਤੋਂ 9 ਅਕਤੂਬਰ ਤੱਕ ਰਜਿਟ੍ਰੇਸ਼ਨਾਂ ਖੱਲ੍ਹੀਆਂ ਰੱਖੀਆਂ ਗਈਆਂ ਸਨ, ਪਰ ਅਜੇ ਵੀ ਖਿਡਾਰੀਆਂ ਅਤੇ ਖੇਡ ਕਲੱਬਾਂ ਦੀ ਰਜਿਸਟ੍ਰੇਸ਼ਨ ਕਰਾਉਣ ਦੀ ਪਹੁੰਚ ਬਣੀ ਹੋਈ ਹੈ, ਇਸ ਕਰਕੇ ਮੈਨੇਜਮੈਂਟ ਨੇ ਇਹ ਰਜਿਟ੍ਰੇਸ਼ਨ 24 ਅਕਤੂਬਰ ਦਿਨ ਸੋਮਵਾਰ ਤੱਕ ਵਧਾ ਦਿੱਤੀ ਹੈ। 23 ਅਕਤੂਬਰ ਨੂੰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪੁੱਕੀਕੋਹੀ ਵਿਖੇ 30ਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ, ਇਥੇ ਵੀ ਸਿੱਖ ਖੇਡਾਂ ਦੀ ਟੀਮ ਹਾਜ਼ਿਰ ਰਹੇਗੀ। ਇਹ ਟੀਮ ਆਪਣਾ ਸਟਾਲ ਲਗਾ ਕੇ ਰਜਿਟ੍ਰੇਸ਼ਨ ਕਰਨ ਦੇ ਵਿਚ ਸਹਾਇਤਾ ਵੀ ਕਰੇਗੀ। ਖੇਡਾਂ ਦੀ ਰਜਿਸਟੇ੍ਰਸ਼ਨ ਦੇ ਲਈ ਐਪ ਵੀ ਬਣੀ ਹੋਈ ਹੈ ਜਿਸ ਦੇ ਨਾਲ ਰਜਿਸਟ੍ਰੇਸ਼ਨ ਦਾ ਕੰਮ ਹੋਰ ਆਸਾਨ ਹੋ ਜਾਂਦਾ ਹੈ। ਸੋ ਇਨ੍ਹਾਂ ਖੇਡਾਂ ਦੇ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਟੀਮਾਂ ਨੂੰ ਅਪੀਲ ਹੈ ਕਿ ਉਹ ਆਪਣੇ ਨਾਂਅ ਦਰਜ ਕਰਵਾ ਦੇਣ। ਮੈਨੇਜਮੈਂਟ ਦਾ ਕਹਿਣਾ ਹੈ ਕਿ ਅਗਲੇ ਸੋਮਵਾਰ ਤੋਂ ਬਾਅਦ ਟੀਮਾਂ ਦੇ ਮੁਕਾਬਲੇ ਡ੍ਰਾਅ ਰਾਹੀਂ ਅਤੇ ਟਾਈਆਂ ਰਾਹੀਂ ਸੈਟ ਕਰ ਦਿੱਤੇ ਜਾਣੇ ਹਨ ਅਤੇ ਉਸ ਤੋਂ ਬਾਅਦ ਹੋਰ ਟੀਮਾਂ ਨੂੰ ਸ਼ਾਮਿਲ ਕਰਨਾ ਔਖਾ ਹੋ ਜਾਵੇਗਾ। ਜੇਕਰ ਫਿਰ ਵੀ ਕੋਈ ਸ਼ਾਮਿਲ ਹੋਣਾ ਚਾਹੇਗਾ ਤਾਂ ਮੈਨੇਜਮੈਂਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜੇਕਰ ਉਸ ਖੇਡ ਵਿਚ ਗੁੰਜਾਇਸ਼ ਹੋਈ ਤਾਂ ਲੇਟ ਫੀਸ ਦੇ ਨਾਲ ਸ਼ਾਮਿਲ ਕੀਤਾ ਜਾ ਸਕੇਗਾ।
ਨਿਊਜ਼ੀਲੈਂਡ ਸਿੱਖ ਖੇਡਾਂ ’ਚ ਭਾਗ ਲੈਣ ਵਾਲੇ 24 ਅਕਤੂਬਰ ਤੱਕ ਆਪਣੇ ਨਾਂਅ ਰਜਿਟਰ ਕਰ ਲੈਣ-ਮੈਨੇਜਮੈਂਟ…
October 17, 2022
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












