Home » CM ਭਗਵੰਤ ਮਾਨ ਨੇ ਗੁਜਰਾਤ ‘ਚ ਜਨਸਭਾ ਨੂੰ ਕੀਤਾ ਸੰਬੋਧਨ, ਬੋਲੇ-ਅਸੀਂ ਇਕ ਮੌਕਾ ਮੰਗਦੇ ਹਾਂ…
Home Page News India India News

CM ਭਗਵੰਤ ਮਾਨ ਨੇ ਗੁਜਰਾਤ ‘ਚ ਜਨਸਭਾ ਨੂੰ ਕੀਤਾ ਸੰਬੋਧਨ, ਬੋਲੇ-ਅਸੀਂ ਇਕ ਮੌਕਾ ਮੰਗਦੇ ਹਾਂ…

Spread the news

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਚੋਣਾਂ ਦੌਰਾਨ ਇੱਥੇ ਪ੍ਰਚਾਰ ਕਰਨ ਪੁੱਜੇ ਹੋਏ ਹਨ। ਮਹਿਸਾਣਾ ਜ਼ਿਲ੍ਹੇ ‘ਚ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਨੂੰ ਦੇਖ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਗੁਜਰਾਤ ਦੇ ਲੋਕ ਇਕ ਨਵੀਂ ਕਹਾਣੀ ਲਿਖਣ ਨੂੰ ਤਿਆਰ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਅੱਛੇ ਦਿਨ ਆਨੇ ਵਾਲੇ ਹੈਂ, ਅਸੀਂ ਕਹਿੰਦੇ ਹਾਂ ਕਿ ਸੱਚੇ ਦਿਨ ਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਪੀੜਤ ਮਹਿਲਾ ਵਰਗ ਹੈ ਕਿਉਂਕਿ ਇਨ੍ਹਾਂ ਨੇ ਰਸੋਈ ਚਲਾਉਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਾਡੀ ਸਰਕਾਰ ਨੇ ਸ਼ਹੀਦਾਂ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਤੈਅ ਕੀਤੀ। 5 ਫ਼ਸਲਾਂ ‘ਤੇ ਐੱਮ. ਐੱਸ. ਪੀ. ਦਿੱਤੀ ਗਈ। ਮੰਡੀਆਂ ‘ਚ ਜਿਹੜੀ ਝੋਨੇ ਦੀ ਫ਼ਸਲ ਆਉਂਦੀ ਹੈ, ਉਸ ਦੇ ਪੈਸੇ ਸ਼ਾਮ ਨੂੰ ਕਿਸਾਨਾਂ ਦੇ ਖ਼ਾਤੇ ‘ਚ ਚਲੇ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਜਦੋਂ ਵੋਟਾਂ ਪਾਉਣ ਜਾਣਗੇ ਤਾਂ ਜੋ ਬਟਨ ਦਬਾਉਣਗੇ, ਉਹ ਬਟਨ ਉਨ੍ਹਾਂ ਦੇ ਬੱਚਿਆਂ ਦੀ ਕਿਸਮਤ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋਕ ਝਾੜੂ ਵਾਲਾ ਬਟਨ ਦਬਾਉਣਗੇ ਤਾਂ ਉਨ੍ਹਾਂ ਦੇ ਬੱਚਿਆਂ ਦੀ ਕਿਸਮਤ ਚਮਕ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਕ ਮੌਕਾ ਮੰਗਦੇ ਹਾਂ। ਇਸ ਤੋਂ ਬਾਅਦ ਲੋਕ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਆਸਤ ‘ਚ ਇਕਲੌਤੇ ਇਨਸਾਨ ਹਨ, ਜੋ ਇਰ ਬੋਲ ਸਕਦੇ ਹਨ ਕਿ ਜੇਕਰ ਮੇਰੇ ਕੰਮ ਚੰਗੇ ਲੱਗੇ ਤਾਂ ਵੋਟ ਪਾ ਦੇਣਾ ਨਹੀਂ ਤਾਂ ਰਹਿਣ ਦੇਣਾ।