Home » 26 ਅਤੇ 27 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ,ਪ੍ਰਬੰਧਕ ਹੋਏ ਪੱਬਾਂ ਭਾਰ…
Home Page News New Zealand Local News NewZealand Sports Sports

26 ਅਤੇ 27 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ,ਪ੍ਰਬੰਧਕ ਹੋਏ ਪੱਬਾਂ ਭਾਰ…

Spread the news

ਔਕਲੈਂਡ(ਬਲਜਿੰਦਰ ਸਿੰਘ,ਹਰਜਿੰਦਰ ਬਸਿਆਲਾ) ਨਿਊਜ਼ੀਲੈਂਡ ਸਿੱਖ ਖੇਡਾਂ (ਤੀਜੀਆਂ ਅਤੇ ਚੌਥੀਆਂ) ਇਸ ਸਾਲ 26 ਅਤੇ 27 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਦੇ ਵਿਚ ਬਹੁਤ ਲੰਬੀ ਲਿਸਟ ਸ਼ਾਮਿਲ ਹੁੰਦੀ ਹੈ, ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ ਪ੍ਰਬੰਧਕਾਂ ਨੂੰ ਕਾਫੀ ਮਿਹਨਤ ਅਤੇ ਵੱਖ- ਵੱਖ ਥਾਂ ਸੰਪਰਕ ਕਰਕੇ ਅਤੇ ਅਡਵਾਂਸ ਰਾਸ਼ੀ ਜਮ੍ਹਾ ਕਰਵਾ ਕੇ ਨੇਪਰੇ ਚਾੜ੍ਹਨਾ ਹੁੰਦਾ ਹੈ। ਅੱਜ ਇਕ ਵਾਰਤਾਲਾਪ ਦੇ ਵਿਚ ਮੈਨੇਜਮੈਂਟ ਨੇ ਕਿਹਾ ਹੈ ਕਿ ਲਗਪਗ ਸਾਰੀਆਂ ਹੀ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਵਿਚ ਖੇਡ ਮੈਦਾਨਾਂ ਦੇ ਨਕਸ਼ੇ ਬਣ ਗਏ, ਖੋ-ਖੋ ਗਰਾਉਂਡ ਵੀ ਬਣ ਗਈ, ਰਜਿਸਟ੍ਰੇਸ਼ਨ ਹੋ ਗਈ, ਸਥਾਨਕ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਵੀਜ਼ੇ ਓ.ਕੇ.ਹੋ ਗਏ, ਕੁਮੈਂਟੇਟੇਰ ਪਹੁੰਚ ਗਏ, ਆਫਿਸ ਬੁੱਕ, ਅਰੀਨਾ ਬੁੱਕ, ਕਾਨਫਰੰਸ ਹਾਲ ਬੁੱਕ, ਹੋਟਲ ਬੁੱਕ, ਪਾਰਕ ਬੁੱਕ, ਸਟੇਜ ਬੁੱਕ, ਸਾਊਂਡ ਬੁੱਕ, ਕਈ ਕਲਾਕਾਰ ਬੁੱਕ, ਦੇਬੀ ਮਖਸੂਸਪੁਰੀ, ਹਰਮਿੰਦਰ ਨੂਰਪੁਰੀ ਅਤੇ ਦੋ ਹੋਰ ਕਲਾਕਾਰ ਬੁੱਕ, ਸਟਾਲ ਬੁੱਕ, ਦਸਤਾਰ ਕੈਂਪ ਬੁੱਕ, ਬੱਚਿਆਂ ਦਾ ਮੇਲਾ ਬੁੱਕ, ਹਾਕੀ ਟਰਫ ਏ. ਸੀ. ਜ਼ੀ. ਸਕੂਲ ਵਿਖੇ ਬੁੱਕ, ਬੈਡਮਿੰਟਨ ਹਾਲ ਪਾਪਾਕੁਰਾ ਬੁੱਕ, ਗੌਲਫ ਮੈਦਾਨ ਪੁੱਕੀਕੋਹੀ ਬੁੱਕ, ਪਾਣੀ ਦੇ ਪੈਲਟ ਬੁੱਕ (ਆਸਟਰੇਲੀਆ ਸਪਾਂਸਰ), ਨਮਕੀਨ ਤੇ ਮਿੱਠੀ ਲੱਸੀ ਬੁੱਕ, ਫਰੂਟ ਬੁੱਕ, ਸਕਿਉਰਿਟੀ ਬੁੱਕ, ਮਾਓਰੀ ਤੇ ਇੰਡੀਅਨ ਵਾਰਡਨ ਬੁੱਕ, ਨਿਊਜ਼ੀਲੈਂਡ ਪੁਲਿਸ ਬੁੱਕ, ਮਹਿਮਾਨ ਬੁੱਕ, ਸਰਕਾਰੀ ਬੁੱਕ, ਪੰਜਾਬੀ ਐਚ. ਡੀ. ਲਾਈਵ ਬੁੱਕ, ਇਨਾਮ ਵਾਲੀ ਕਾਰ ਪ੍ਰਦਰਸ਼ਨੀ ’ਤੇ, ਟ੍ਰਾਂਸਪੋਰਟ ਵੈਨਾਂ ਬੁੱਕ, ਇਨਾਮ ਬੁੱਕ, ਹਲਵਾਈ ਬੁੱਕ ਅਤੇ ਹੋਰ ਕਈ ਕਾਰਜਾਂ ਦੇ ਲੋੜੀਂਦੇ ਪ੍ਰਬੰਧ ਹੋ ਚੁੱਕੇ ਹਨ।
ਅੱਜ ਤੋਂ ਪੂਰੇ ਇਕ ਮਹੀਨੇ ਬਾਅਦ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਆਗਾਜ਼ ਹੋ ਜਾਣਾ ਹੈ, ਇਸ ਕਰਕੇ ਅੱਜ ਤੋਂ ਮਹੀਨੇ ਦੀ ਉਲਟੀ ਗਿਣਤੀ (ਕਾਊਂਟਡਾਊਨ) ਸ਼ੁਰੂ ਹੋ ਜਾਣਾ ਹੈ। ਪੰਜਾਬੀ ਹੈਰਲਡ ਦੀ ਵੈਬਸਾਈਟ ਉਤੇ ਇਸ ਸਬੰਧੀ ਕਾਊਂਟਡਾਊਨ ਟਾਈਮਰ ਵੀ ਲਗਾ ਦਿੱਤਾ ਗਿਆ ਹੈ।
ਮੈਨੇਜਮੈਂਟ ਨੇ ਨਿਊਜ਼ੀਲੈਂਡ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਇਨ੍ਹਾਂ ਖੇਡਾਂ ਦੇ ਵਿਚ ਸ਼ਾਮਿਲ ਹੋਣ ਲਈ ਅਗਾਊਂ ਪ੍ਰਬੰਧ ਕਰ ਲੈਣ ਦੀ ਅਪੀਲ ਕੀਤੀ ਹੈ, ਤਾਂ ਕਿ ਰੌਣਕਾਂ ਨੂੰ ਵਧਾਇਆ ਜਾ ਸਕੇ।

About the author

dailykhabar