Home » ਸਰਚ ਆਪਰੇਸ਼ਨ ਦੌਰਾਨ NDPS ਐਕਟ ਅਧੀਨ 3 ਮੁਕਦਮੇ ਕੀਤੇ ਦਰਜ : ਗੁਰਪ੍ਰੀਤ ਸਿੰਘ ਭੁੱਲਰ…
Home Page News India India News

ਸਰਚ ਆਪਰੇਸ਼ਨ ਦੌਰਾਨ NDPS ਐਕਟ ਅਧੀਨ 3 ਮੁਕਦਮੇ ਕੀਤੇ ਦਰਜ : ਗੁਰਪ੍ਰੀਤ ਸਿੰਘ ਭੁੱਲਰ…

Spread the news

ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਨਵੰਬਰ ਨੂੰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ, ਡੀ.ਆਈ.ਜੀ. ਏ.ਜੀ.ਟੀ.ਐਫ ਅਤੇ ਰੂਪਨਗਰ ਰੇਂਜ, ਰੂਪਨਗਰ ਦੀ ਨਿਗਰਾਨੀ ਵਿੱਚ ਰੂਪਨਗਰ ਰੇਂਜ ਅਧੀਨ ਪੈਂਦੇ ਜਿਲਿਆਂ ਰੂਪਨਗਰ, ਐਸ.ਏ.ਐਸ. ਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਗੈਂਗਸਟਰਵਾਦ ਦਾ ਲੱਕ ਤੋੜਨ, ਨਸ਼ਾ ਸਪਲਾਈ ਦੀ ਚੇਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਕਾਰਡਨ ਅਤੇ ਸਰਚ ਆਪਰੇਸ਼ਨ ਕਰਵਾਏ ਗਏ ਅਤੇ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਸ ਸਪੈਸ਼ਲ ਸਰਚ ਆਪਰੇਸ਼ਨ ਬਾਰੇ ਗੱਲ ਕਰਦਿਆਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ, ਡੀ.ਆਈ.ਜੀ. ਏ.ਜੀ.ਟੀ.ਐਫ ਅਤੇ ਰੂਪਨਗਰ ਰੇਂਜ, ਨੇ ਦੱਸਿਆ ਕਿ ਰੂਪਨਗਰ ਰੇਂਜ ਵੱਲੋਂ ਬੇਸਟੈਕ ਮਾਲ ਫੇਸ 11 ਐਸ.ਏ.ਐਸ ਨਗਰ 250 ਪੀ.ਜੀ ਅਤੇ ਜੀ.ਪੀ.ਬੀ. ਨਗੋਲਆ ਸੋਸਾਇਟੀ ਖਰੜ,ਟੀ.ਡੀ.ਆਈ ਕਲੋਨੀ ਸੈਕਟਰ 117 ਐਸ.ਏ.ਐਸ ਨਗਰ 02 ਸੁਸਾਇਟੀਆਂ ਦੇ 450 ਫਲੇਟਾਂ, 04 ਪਿੰਡਾਂ ਅਤੇ 2 ਬਸਤੀਆਂ ਜਿਨ੍ਹਾਂ ਵਿੱਚ ਸਦਾਬਰਤ ਕਲੌਨੀ, ਰੂਪਨਗਰ  ਨੰਦ ਪੁਰ, ਫਤਿਹਗੜ ਸਾਹਿਬ,ਅਲਾਦਾਤਪੁਰ, ਫਤਿਹਗੜ ਸਾਹਿਬ,ਸੋਹਾਣਾ, ਮੋਹਾਲੀ,ਟੇਹਾ ਬਸਤੀ, ਡੇਰਾਬਸੀ ਐਸ.ਏ.ਐਸ ਨਗਰ,ਗੜਦੀਲਾ ਬਸਤੀ, ਡੇਰਾਬਸੀ ਦੀ ਚੈਕਿੰਗ ਕਰਵਾਈ ਗਈ ਅਤੇ 96 ਸ਼ੱਕੀ ਵਿਅਕਤੀਆਂ ਨੂੰ ਰਾਊਂਡ-ਅਪ ਕੀਤਾ ਗਿਆ ਜਿਨਾ ਦੀ ਪੁੱਛ ਗਿਛ ਜਾਰੀ ਹੈ। ਚੈਕਿੰਗ ਦੋਰਾਨ ਕਿਰਾਏ ਤੇ ਰਹਿੰਦੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਵੀ ਕਰਵਾਈ ਗਈ ਅਤੇ ਕੁਝ ਵਿਅਕਤੀ ਬਿਨਾ ਵੈਰੀਫੀਕੇਸ਼ਨ ਤੋਂ ਰਹਿ ਰਹੇ ਸਨ, ਜਿਸ ਕਰਕੇ 5 ਪੀ.ਜੀ ਮਾਲਕਾ ਦੇ ਖਿਲਾਫ ਅ/ਧ 188 ਤਹਿਤ ਮੁਕਦਮੇ ਦਰਜ ਕੀਤੇ ਗਏ।

   ਡੀ.ਆਈ.ਜੀ ਭੁੱਲਰ ਨੇ ਦੱਸਿਆ ਕਿ ਇਸ ਸਪੈਸ਼ਲ ਸਰਚ ਆਪਰੇਸ਼ਨ ਦੌਰਾਨ ਐਨ.ਡੀ.ਪੀ.ਐਸ ਐਕਟ ਅਧੀਨ 3 ਮੁਕਦਮੇ ਦਰਜ ਕੀਤੇ ਗਏ ਅਤੇ ਆਦਤਨ ਅਪਰਾਧੀਆ ਦੇ ਖਿਲਾਫ ਰੋਕੂ ਕਾਰਵਾਈ ਵੀ ਅਮਲ ਵਿਚ ਲਿਆਂਦੀ ਗਈ।