Home » ਸਰੀ ਵਿਚ ਮਹਿਕਪ੍ਰੀਤ ਸੇਠੀ ਦੀ ਯਾਦ ਵਿਚ ਕੈਂਡਲਲਾਈਟ ਮਾਰਚ…
Home Page News India World World News

ਸਰੀ ਵਿਚ ਮਹਿਕਪ੍ਰੀਤ ਸੇਠੀ ਦੀ ਯਾਦ ਵਿਚ ਕੈਂਡਲਲਾਈਟ ਮਾਰਚ…

Spread the news

22 ਨਵੰਬਰ ਨੂੰ ਸਰੀ ਦੇ ਟਮੈਨਵਿਸ ਸੈਕੰਡਰੀ ਸਕੂਲ ਵਿਚ ਵਾਪਰੀ ਛੁਰੇਬਾਜ਼ੀ ਦੀ ਇਕ ਘਟਨਾ ਵਿਚ ਮਾਰੇ ਗਏ 18 ਸਾਲਾ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਯਾਦ ਵਿਚ ਬੀਤੀ ਸ਼ਾਮ ਟਮੈਨਵਿਸ ਸਕੂਲ ਤੋਂ 120 ਸਟਰੀਟ ਦੇ 72 ਐਵੀਨਿਊ ਤੱਕ ਕੈਂਡਲਲਾਈਟ ਮਾਰਚ ਕੀਤਾ ਗਿਆ। ਇਸ ਕੈਂਡਲ ਲਾਈਟ ਮਾਰਚ ਦਾ ਪ੍ਰਬੰਧ ਮਹਿਕਪ੍ਰੀਤ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਰੀ ਦੇ ਇਨਸਾਫਪਸੰਦ ਲੋਕਾਂ ਵੱਲੋਂ ਕੀਤਾ ਗਿਆ।
 ਇਸ ਮੌਕੇ ਮਹਿਕਪ੍ਰੀਤ ਸੇਠੀ ਦੇ ਪਿਤਾ ਅਤੇ ਪੀੜਤ ਦੀ ਭੈਣ ਨੇ ਬਹੁਤ ਹੀ ਦੁਖੀ ਮਨ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਉਨ੍ਹਾਂ ਪੁਲਿਸ ਵੱਲੋਂ ਇਸ ਕੇਸ ਦੀ ਕਾਰਵਾਈ ਵਿਚ ਤੇਜ਼ੀ ਨਾ ਲਿਆਉਣ ਦੀ ਵੀ ਆਲੋਚਨਾ ਕੀਤੀ ਅਤੇ ਪੁਲਿਸ ਦੇ ਸਿਸਟਮ ਨੂੰ ਬਦਲਣ ਦੀ ਲੋੜ ਤੇ ਜ਼ੋਰ ਦਿੱਤਾ। ਮਹਿਕਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਤਾਂ ਇਸ ਸਿਸਟਮ ਦੀ ਭੇਂਟ ਚੜ੍ਹ ਗਿਆ ਪਰ ਅਸੀਂ ਚਾਹੁੰਦੇ ਹਾਂ ਕਿ ਸਿਸਟਮ ਵਿਚ ਸੁਧਾਰ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਨਾ ਵਾਪਰੇ। ਉਨ੍ਹਾਂ ਬਹੁਤ ਹੀ ਦੁਖੀ ਮਨ ਨਾਲ ਕਿਹਾ ਕਿ ਉਹ ਏਥੋਂ ਆਪਣਾ ਸਭ ਵੇਚ ਵੱਟ ਕੇ ਵਾਪਿਸ ਭਾਰਤ ਮੁੜ ਜਾਣਗੇ।
ਮਹਿਕਪ੍ਰੀਤ ਸੇਠੀ ਦੀ ਭੈਣ ਨੇ ਕਿਹਾ ਕਿ ਸਕੂਲ ਦੇ ਪ੍ਰਬੰਧਕ ਆਪਣੀ ਰੈਪੂਟੇਸ਼ਨ ਬਚਾਉਣ ਲੱਗੇ ਹੋਏ ਹਨ ਅਤੇ ਪੁਲਿਸ ਨੂੰ ਸੀ.ਸੀ.ਟੀ.ਵੀ. ਫੁਟੇਜ ਦੇਣ ਤੋਂ ਕੰਨੀ ਕਤਰਾ ਰਹੇ ਹਨ। ਇਸ ਮਾਰਚ ਵਿਚ ਸ਼ਾਮਲ ਕੁਝ ਹੋਰ ਲੋਕਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਵਿਚ ਵੇਪਿੰਗ ਅਤੇ ਡਰੱਗ ਦੀ ਆਮਦ ਸੰਬੰਧੀ ਚਿੰਤਾ ਪ੍ਰਗਟ ਕੀਤੀ।
ਅੰਤ ਸਕਾਟ ਰੋਡ ਦੇ 72 ਐਵੀਨਿਊ ਉਪਰ ਇਕੱਤਰ ਹੋਏ ਲੋਕਾਂ ਵੱਲੋਂ ਮੋਮਬੱਤੀਆਂ ਨਾਲ ਮਹਿਕਪ੍ਰੀਤ ਸੇਠੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਸ ਦੇ ਪਰਿਵਾਰ ਨੂੰ ਜਲਦੀ ਇਨਸਾਫ ਦੇਣ ਦੀ ਮੰਗ ਕੀਤੀ।