Home » ਲੇਵਿਨ ਨੇੜੇ ਹੋਏ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ
Home Page News • New Zealand Local News • NewZealand

ਲੇਵਿਨ ਨੇੜੇ ਹੋਏ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਲੇਵਿਨ ਦੇ ਉੱਤਰ ਵਿੱਚ ਰਾਜ ਮਾਰਗ 57 ‘ਤੇ ਇੱਕ ਹਾਦਸੇ ਦੇ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ।ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਤਿੰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।ਕਪੁਤਰੋਆ ਵਿਖੇ ਰਾਤ 10 ਵਜੇ ਤੋਂ ਪਹਿਲਾਂ ਵਾਪਰੇ ਇਸ ਹਾਦਸੇ ਵਿੱਚ ਦੋ ਵਾਹਨ ਸ਼ਾਮਲ ਸਨ।ਇਹ ਹਾਦਸੇ ਕਾਰਨ ਰਾਤ ਸੜਕ ਨੂੰ ਬੰਦ ਕਰਨਾ ਪਿਆ ਸੀ ਪਰ ਫਿਰ ਤੋਂ ਖੋਲ੍ਹ ਦਿੱਤੀ ਗਈ ਹੈ।