Home » ਹਿਟ ਐਂਡ ਰਨ ਮਾਮਲੇ ‘ਚ 70 ਸਾਲਾ ਵਿਅਕਤੀ ਗ੍ਰਿਫ਼ਤਾਰ,ਹਾਦਸੇ ਵਿੱਚ ਨਵਨੀਤ ਕੌਰ ਦੀ ਹੋਈ ਸੀ ਮੌਤ…
Home Page News • India • World • World News

ਹਿਟ ਐਂਡ ਰਨ ਮਾਮਲੇ ‘ਚ 70 ਸਾਲਾ ਵਿਅਕਤੀ ਗ੍ਰਿਫ਼ਤਾਰ,ਹਾਦਸੇ ਵਿੱਚ ਨਵਨੀਤ ਕੌਰ ਦੀ ਹੋਈ ਸੀ ਮੌਤ…

Spread the news

ਮਿਸੀਸਾਗਾ, ਉਨਟਾਰੀਓ: ਮਿਸੀਸਾਗਾ ਵਿਖੇ ਕੁੱਝ ਦਿਨ ਪਹਿਲਾ ਸੜਕ ਹਾਦਸੇ ਹਾਦਸੇ ਦੌਰਾਨ 19 ਸਾਲਾ ਨਵਨੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ 70 ਸਾਲਾ ਕਲੌਡ ਮਾਰਟਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਈ ਹਫਤਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਸ਼ੱਕੀ ਤੱਕ ਪਹੁੰਚਣ ਵਿਚ ਸਫ਼ਲ ਹੋ ਸਕੀ ਹੈ, ਲੰਘੀ 13 ਅਕਤੂਬਰ ਨੂੰ ਸ਼ਾਮ 5 ਵਜੇ ਮਿਸੀਸਾਗਾ ਦੇ ਟੌਮਕੈਨ ਰੋਡ ਅਤੇ ਬ੍ਰਿਟਾਨੀਆ ਰੋਡ ਇਲਾਕੇ ਵਿਚ ਵਾਪਰੇ ਹਾਦਸੇ ਦੌਰਾਨ ਨਵਨੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ ਸੀ ਤੇ ਬਾਅਦ ਚ ਨਵਨੀਤ ਕੌਰ ਦੀ ਮੌਤ ਹੋ ਗਈ ਸੀ।