Home » ਕ੍ਰਾਈਸਟਚਰਚ ਵਿੱਚ ਚੋਰਾਂ ਨੇ ਲੁੱਟਿਆਂ ਗਨ ਸਿਟੀ ਸਟੋਰ…
Home Page News New Zealand Local News NewZealand

ਕ੍ਰਾਈਸਟਚਰਚ ਵਿੱਚ ਚੋਰਾਂ ਨੇ ਲੁੱਟਿਆਂ ਗਨ ਸਿਟੀ ਸਟੋਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਕ੍ਰਾਈਸਟਚਰਚ ਵਿੱਚ ਚੋਰਾਂ ਵੱਲੋਂ ਗਨ ਸਿਟੀ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆਂ ਗਿਆਂ ਜਿਸ ਤੋ ਬਾਅਦ ਪੁਲਿਸ ਅਪਰਾਧੀਆਂ ਦਾ ਪਤਾ ਲਗਾਉਣ ਲਈ ਸਖ਼ਤ ਕਾਰਵਾਈ ਕਰ ਰਹੀ ਹੈ।।ਪੁਲਿਸ ਅਧਿਕਾਰੀ ਨੂੰ ਰਾਤ 2:30 ਵਜੇ ਸਟੋਰ ਵਿੱਚ ਚੋਰੀ ਸਬੰਧੀ ਸੂਚਨਾ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕਰਨ ਲਈ ਮਾਜ਼ਦਾ ਡੇਮਿਓ ਕਾਰ ਨੂੰ ਵਰਤਿਆਂ ਗਿਆਂ ਸੀ ਜਿਸ ਨੂੰ ਉਹ ਬਾਅਦ ਵਿੱਚ ਘਟਨਾ ਸਥਾਨ ‘ਤੇ ਛੱਡ ਕਾਲੇ ਇੱਕ ਹੋਰ ਕਾਲੇ ਰੰਗ ਦੀ ਸੁਬਾਰੂ ਫੋਰੈਸਟਰ ਵਿੱਚ ਮੌਕੇ ਤੋ ਫ਼ਰਾਰ ਹੋ ਗਏ।ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਹਨਾਂ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਹਨਾਂ ਦੁਆਰਾ ਚੋਰੀ ਕੀਤੀਆਂ ਚੀਜ਼ਾਂ ਦਾ ਪਤਾ ਲਗਾਉਣ ਲਈ ਕਈ ਵੱਡੀ ਤੇ ਕੰਮ ਕਰ ਰਹੀ ਹੈ।