ਇੰਡੋਨੇਸ਼ੀਆ ਦੀ ਸੰਸਦ ਨੇ ਇੱਕ ਨਵੇਂ ਅਪਰਾਧਿਕ ਕੋਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਪਰਾਦਿਕ ਕੋਡ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨੂੰ ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਬਣਾਉਣ ‘ਤੇ ਪਾਬੰਦੀ ਲਗਾਉਂਦਾ ਹੈ। ਹਾਲਾਂਕਿ, ਇਹ ਨਵੇਂ ਕਾਨੂੰਨ ਹੋਰ ਤਿੰਨ ਸਾਲਾਂ ਲਈ ਲਾਗੂ ਨਹੀਂ ਹੋਣਗੇ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਨੂੰ ਅਦਾਲਤੀ ਚੁਣੌਤੀਆਂ ਦਰਪੇਸ਼ ਹੋਣਗੀਆਂ।
ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿੱਚ ਧਾਰਮਿਕ ਰੂੜ੍ਹੀਵਾਦ ਦੇ ਉਭਾਰ ਤੋਂ ਬਾਅਦ ਤਬਦੀਲੀਆਂ ਦਾ ਦੌਰ ਆਇਆ ਹੈ। ਕਈ ਸਮੂਹਾਂ ਨੇ ਖ਼ਾਸ ਤੌਰ ‘ਤੇ ਨੌਜਵਾਨਾਂ ਦੇ ਇਸ ਹਫ਼ਤੇ ਜਕਾਰਤਾ ਵਿੱਚ ਸੰਸਦ ਦੇ ਬਾਹਰ ਕਾਨੂੰਨਾਂ ਦਾ ਵਿਰੋਧ ਕੀਤਾ।
ਇਹ ਨਵੇਂ ਕਾਨੂੰਨਾਂ ਬਾਲੀ ਅਤੇ ਹੋਰ ਇੰਡੋਨੇਸ਼ੀਆਈ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਘੁੰਮਣ ਜਾਣ ਵਾਲੇ ਵਿਦੇਸ਼ੀ ਲੋਕਾਂ ‘ਤੇ ਵੀ ਲਾਗੂ ਹੋਣਗੇ। ਇਸ ਦੇ ਤਹਿਤ ਅਣਵਿਆਹੇ ਜੋੜਿਆਂ ਨੂੰ ਇੱਕ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਇਕੱਠੇ ਰਹਿਣ ‘ਤੇ ਵੀ ਪਾਬੰਦੀ ਹੈ, ਅਜਿਹਾ ਕਰਨ ‘ਤੇ ਲੋਕਾਂ ਨੂੰ ਛੇ ਮਹੀਨਿਆਂ ਤੱਕ ਜੇਲ੍ਹ ਹੋ ਸਕਦੀ ਹੈ। Adultery ਯਾਨਿ ਵਿਆਹ ਤੋਂ ਬਾਅਦ ਕਿਸੇ ਨਾਲ ਸਬੰਧ ਬਣਾਉਣ ਨੂੰ ਵੀ ਅਪਰਾਧ ਮੰਨਿਆ ਜਾਵੇਗਾ, ਜਿਸ ਲਈ ਵੀ ਲੋਕਾਂ ਨੂੰ ਜੇਲ੍ਹ ਹੋ ਸਕਦੀ ਹੈ।