ਆਕਲੈਂਡ(ਬਲਜਿੰਦਰ ਸਿੰਘ)ਪੱਛਮੀ ਆਕਲੈਂਡ ਵਿੱਚ ਇੱਕ ਗੋਲੀ ਚੱਲਣ ਦੀ ਸੂਚਨਾ ਤੋ ਬਾਅਦ ਇੱਕ ਵੱਡਾ ਪੁਲਿਸ ਆਪ੍ਰੇਸ਼ਨ ਚੱਲ ਰਿਹਾ ਹੈ।ਪੁਲਿਸ ਨੇ ਕਿਹਾ ਕਿ ਉਹ ਰੈੱਡ ਹਿਲਜ਼ ਡਰਾਈਵ ਦੀ ਇਮਾਰਤ ‘ਤੇ ਵਾਪਰੀ ਵਾਰਦਾਤ ਤੋ ਬਾਅਦ ਦੁਪਹਿਰ 12.30 ਵਜੇ ਤੋਂ ਬਾਅਦ ਘਟਨਾ ਸਥਾਨ ‘ਤੇ ਹਨ।ਉਨ੍ਹਾਂ ਨੇ ਕਿਹਾ ਕਿ ਉਹ ਮੈਸੀ ਦੇ ਇੱਕ ਪਤੇ ‘ਤੇ ਪੁੱਛਗਿੱਛ ਕਰ ਰਹੇ ਹਨ, ਸ਼ਾਮਲ ਪਾਰਟੀਆਂ ਨਾਲ ਗੱਲ ਕਰ ਘਟਨਾ ਦਾ ਪਤਾ ਲਗਾ ਰਹੇ ਹਨ।ਮੌਕੇ ‘ਤੇ ਮੌਜੂਦ ਇੱਕ ਅਖਬਾਰ ਦੇ ਰਿਪੋਰਟਰ ਨੇ ਕਿਹਾ ਕਿ 20 ਤੋਂ ਵੱਧ ਹਥਿਆਰਬੰਦ ਪੁਲਿਸ ਅਤੇ ਇੱਕ ਦਰਜਨ ਕਾਰਾਂ ਮੈਸੀ ਡੋਮੇਨ ‘ਤੇ ਹਨ ਅਤੇ ਪੁਲਿਸ ਦਾ ਹੈਲੀਕਾਪਟਰ ਈਗਲ ਵੀ ਇਲਾਕੇ ਵਿੱਚ ਅਸਮਾਨ ਤੇ ਘੁੰਮ ਰਿਹਾ ਸੀ।ਪੁਲਿਸ ਵੱਲੋਂ ਇਲਾਕੇ ਦੀਆਂ ਕੁੱਝ ਸੜਕਾਂ ਦੀ ਘੇਰਾਬੰਦੀ ਕੀਤੀ ਗਈ ਹੈ।
