ਆਕਲੈਂਡ(ਬਲਜਿੰਦਰ ਸਿੰਘ)ਬੀਤੇ ਦਿਨੀਂ ਨਿਊਜ਼ੀਲੈਂਡ ਵਿੱਚ ਪੰਜਾਬੀਆਂ ਦਾ ਗੜ ਜਾਣੇ ਜਾਦੇ ਇਲਾਕੇ ਪਾਪਾਟੋਏਟੋਏ ਵਿਖੇ ਇੱਕ ਸਮਾਗਮ ਦੌਰਾਨ ਗੁਆਂਢੀ ਦੇਸ ਆਸਟ੍ਰੇਲੀਆਂ ਦੀ ਪੰਜਾਬੀ ਲੇਖਕਾਂ ਹਰਜੀਤ ਕੌਰ ਸੰਧੂ ਹੁਣਾ ਦੀ ਕਿਤਾਬ ”ਵੱਡੇ ਵੱਡੇ ਸੁਪਨੇ” ਬਿਕਰਮਜੀਤ ਮਟਰਾਂ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆਂ ਕਰਮੀਆਂ ਅਤੇ ਗਾਇਕ ਬਾਬਾ ਬੇਲੀ ਦੀ ਹਾਜਰੀ ਵਿੱਚ ਰਿਲੀਜ਼ ਕੀਤੀ ਗਈ।ਇਸ ਮੌਕੇ ਨਿਊਜ਼ੀਲੈਂਡ ਤੋ ਪੰਜਾਬੀ ਮੀਡੀਆ ਕਰਮੀ ਜਿਨਾ ਵਿੱਚ ਟੀਮ ਡੇਲੀ ਖਬਰ ਤੋ ਸ਼ਰਨਦੀਪ ਸਿੰਘ,ਬਲਜਿੰਦਰ ਰੰਧਾਵਾ,ਗੁਰਿੰਦਰ ਆਸੀ,ਰੇਡੀਓ ਸਪਾਈਸ ਤੋ ਨਵਤੇਜ ਰੰਧਾਵਾ,ਪ੍ਰਮਿੰਦਰ ਪਾਪਾਟੋਏਟੋਏ,ਅਮਰੀਕ ਸਿੰਘ,ਐਨ,ਵੀ ਸਿੰਘ,ਜਗਬਾਣੀ ਤੋ ਹਰਮੀਕ ਸਿੰਘ,ਤਰਨਦੀਪ ਸਿੰਘ(ਐਨ ਜੈਂਡ ਪੰਜਾਬੀ ਨਿਊਜ)ਤੋ ਇਲਾਵਾ ਗਾਇਕ ਸੱਤਾ ਵੈਰੋਵਾਲੀਆਂ,ਖੜਗ ਸਿੰਘ,ਹਰਜੀਤ ਕੌਰ ਦੀਪਪ੍ਰੀਤ ਸੈਂਣੀ,ਜੀਤ ਕੌਰ ਰੀਨਾ ਸਿੰਘ ਦਲਜੀਤ ਕੌਰ ਆਦਿ ਹਾਜ਼ਰ ਸਨ।
