ਕੇਰਲ ਦੇ ਜ਼ਿਲ੍ਹਾ ਮਲਪੁਰਮ ਦੇ ਪਿੰਡ ਕੋਡਿਨਹੀ ਦੀ ਵਿਸ਼ਵ ਭਰ ਵਿੱਚ ਚਰਚਾ ਹੋ ਰਹੀ ਹੈ।ਇਸ ਦਾ ਕਾਰਨ ਇਸ ਪਿੰਡ ਵਿੱਚ ਜੁੜਵਾ ਬੱਚਿਆਂ ਦਾ ਪੈਦਾ ਹੋਣਾ ਹੈ। ਪਿੰਡ ਵਿੱਚ ਅਜਿਹਾ ਕੋਈ ਇੱਕਾ ਦੁੱਕਾ ਮਾਮਲਾ ਨਹੀਂ ਹੈ, ਸਗੋਂ ਅਜਿਹਾ ਕਾਫੀ ਜ਼ਿਆਦਾ ਪਰਿਵਾਰਾਂ ਵਿੱਚ ਹੋ ਰਿਹਾ ਹੈ। ਇਹ ਪਿਛਲੇ 50 ਸਾਲਾਂ ਤੋਂ ਜਾਰੀ ਹੈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿੱਚ 300 ਤੋਂ ਜ਼ਿਆਦਾ ਜੁੜਵਾ ਬੱਚੇ ਹਨ।
ਇਸ ਪਿੱਛੇ ਕਾਰਨ ਕੀ ਹੈ? ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਲੋਕ ਦੂਰ ਦੂਰ ਤੋਂ ਇੱਥੇ ਜੁੜਵਾ ਬੱਚਿਆਂ ਨੂੰ ਦੇਖਣ ਲਈ ਆਉਂਦੇ ਹਨ।ਪਿੰਡ ਵਾਸੀ ਤਾਂ ਇਸ ਨੂੰ ਰੱਬ ਦੀ ਬਖਸ਼ਿਸ਼ ਹੀ ਖਿਆਲ ਕਰਦੇ ਹਨ। ਵਿਗਿਆਨੀ ਵੀ ਇਸ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਵੀ ਇਸ ਦਾ ਕੋਈ ਠੋਸ ਕਾਰਨ ਨਹੀਂ ਦੱਸ ਸਕੇ।ਕਿਹਾ ਜਾ ਰਿਹਾ ਹੈ ਕਿ 2016 ਵਿੱਚ ਮਾਹਿਰਾਂ ਦੀ ਇੱਕ ਟੀਮ ਇਸ ਭੇਤ ਨੂੰ ਜਾਨਣ ਲਈ ਇੱਥੇ ਪਹੁੰਚੀ ਸੀ।
ਇਸ ਟੀਮ ਨੇ ਇਨ੍ਹਾਂ ਬੱਚਿਆਂ ਦੇ ਸੈੰਪਲ ਲਏ ਸਨ। ਇਹ ਟੀਮ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ।ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਸ ਦਾ ਕਾਰਨ ਇੱਥੋਂ ਦੇ ਲੋਕਾਂ ਦਾ ਖਾਣ-ਪੀਣ ਅਤੇ ਰਹਿਣ-ਸਹਿਣ ਹੈ। ਅਜੇ ਤੱਕ ਇਹ ਇੱਕ ਭੇਤ ਹੀ ਬਣਿਆ ਹੋਇਆ ਹੈ ਪਰ ਸਥਾਨਕ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਰੱਬ ਦੀ ਕਿਰਪਾ ਹੈ।ਹਰ ਕੋਈ ਇਸ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਅਤੇ ਕਈਆਂ ਨੂੰ ਤਾਂ ਯਕੀਨ ਨਹੀਂ ਆਉੰਦਾ। ਜਿਸ ਕਰਕੇ ਉਹ ਸਚਾਈ ਜਾਨਣ ਲਈ ਇਸ ਪਿੰਡ ਵਿੱਚ ਪਹੁੰਚ ਜਾਂਦੇ ਹਨ।