ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਖੇਤ ਵਿੱਚ ਬਣੀ ਝੌਂਪੜੀ ‘ਚ ਅੱਗ ਲੱਗਣ ਕਾਰਨ ਤਿੰਨ ਬੱਚੇ ਜ਼ਿੰਦਾ ਸੜ ਗਏ। ਘਟਨਾ ਨਗਾਨਾ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ। ਅੱਗ ਲੱਗਣ ਕਾਰਨ ਤਿੰਨੋਂ ਮਾਸੂਮ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਸਕੇ ਭੈਣ-ਭਰਾ ਹਨ।
ਉੱਥੇ ਹੀ ਉਨ੍ਹਾਂ ਦੇ ਪਰਿਵਾਰ ਦੀ ਇਕ ਹੋਰ ਬੱਚੀ ਸੀ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।ਪੁਲਿਸ ਮੁਤਾਬਕ ਇਹ ਹਾਦਸਾ ਨਗਾਨਾ ਖੇਤਰ ਦੇ ਬਾਂਦਰਾ ਪਿੰਡ ਦੇ ਕੋਲ ਸਥਿਤ ਰਹਵਾਸੀ ਢਾਣੀ ਵਿਖੇ ਸ਼ਾਮ ਨੂੰ ਵਾਪਰਿਆ। ਰਹਵਾਸੀ ਢਾਣੀ ਵਿੱਚ ਬਣੀ ਝੌਂਪੜੀ ਵਿੱਚ ਤਿੰਨ ਬੱਚੇ ਖੇਡ ਰਹੇ ਸਨ। ਇਸ ਦੌਰਾਨ ਝੁੱਗੀ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਤਿੰਨੋਂ ਬੱਚੇ ਇਸ ਵਿੱਚ ਫਸ ਗਏ। ਆਸ-ਪਾਸ ਕੋਈ ਨਾ ਹੋਣ ਕਾਰਨ ਬੱਚਿਆਂ ਦੇ ਰੋਣ ਦੀ ਆਵਾਜ਼ ਕਿਸੇ ਦੇ ਕੰਨਾਂ ਤੱਕ ਨਹੀਂ ਪਹੁੰਚ ਸਕੀ। ਅੱਗ ਦੀ ਲਪੇਟ ‘ਚ ਆਏ ਤਿੰਨੋਂ ਬੱਚੇ ਜ਼ਿੰਦਾ ਸੜ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।