Home » ਭਰੋਸੇ ਲਈ ਲੋਕਾਂ ਨੂੰ ਸੁਣਨਾ ਜ਼ਰੂਰੀ, ਅਧਿਕਾਰਾਂ ਨੂੰ ਬੁਲਡੋਜ਼ਰ ਹੇਠ ਕੁਚਲਣਾ ਨਹੀਂ : ਪ੍ਰਿਯੰਕਾ ਗਾਂਧੀ…
Home Page News India India News

ਭਰੋਸੇ ਲਈ ਲੋਕਾਂ ਨੂੰ ਸੁਣਨਾ ਜ਼ਰੂਰੀ, ਅਧਿਕਾਰਾਂ ਨੂੰ ਬੁਲਡੋਜ਼ਰ ਹੇਠ ਕੁਚਲਣਾ ਨਹੀਂ : ਪ੍ਰਿਯੰਕਾ ਗਾਂਧੀ…

Spread the news

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ‘ਚ ਚੱਲ ਰਹੀ ਕਬਜ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸ਼ਾਂਤੀ ਅਤੇ ਭਰੋਸੇ ਲਈ ਆਮ ਲੋਕਾਂ ਦੀ ਗੱਲ ਸੁਣਨੀ ਜ਼ਰੂਰੀ ਹੈ ਨਾ ਕਿ ਬੁਲਡੋਜ਼ਰ ਹੇਠਾਂ ਉਨ੍ਹਾਂ ਦੇ ਅਧਿਕਾਰਾਂ ਨੂੰ ਕੁਚਲਣਾ। ਮਾਲੀਆ ਵਿਭਾਗ ਦੇ ਕਮਿਸ਼ਨਰ ਸਕੱਤਰ ਵਿਜੇ ਕੁਮਾਰ ਬਿਥੂੜੀ ਨੇ 7 ਜਨਵਰੀ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਜ਼ਮੀਨ ਤੋਂ ਕਬਜ਼ਾ 100 ਫ਼ੀਸਦੀ ਹਟਾਉਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਦੇ ਬਾਅਦ ਤੋਂ ਜੰਮੂ ਕਸ਼ਮੀਰ ‘ਚ 10 ਲੱਖ ਕਨਾਲ ਤੋਂ ਵੱਧ ਜ਼ਮੀਨ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ। ਹਿੰਦੀ ‘ਚ ਕੀਤੇ ਟਵੀਟ ‘ਚ ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਲੱਦਾਖ ‘ਚ ਆਪਣੇ ਸੰਵਿਧਾਨਕ ਹੱਕਾਂ ਦੀ ਬਹਾਲੀ ਦੀ ਮੰਗ ਕਰ ਰਹੇ ਲੋਕਾਂ ‘ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਕਸ਼ਮੀਰ ‘ਚ ਆਮ ਲੋਕਾਂ ਦੀ ਸੁਣਵਾਈ ਕੀਤੇ ਬਿਨਾਂ ਉਨ੍ਹਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ,”ਦੇਸ਼ ਲੋਕਾਂ ਨਾਲ ਬਣਦਾ ਹੈ। ਸ਼ਾਂਤੀ ਅਤੇ ਭਰੋਸੇ ਲਈ ਆਮ ਲੋਕਾਂ ਦੀ ਗੱਲ ਸੁਣਨੀ ਜ਼ਰੂਰੀ ਹੈ, ਨਾ ਕਿ ਉਨ੍ਹਾਂ ਦੇ ਅਧਿਕਾਰਾਂ ਨੂੰ ਬੁਲਡੋਜ਼ਰ ਹੇਠ ਕੁਚਲਣਾ।” ਉਨ੍ਹਾਂ ਨੇ ਜੰਮੂ ਕਸ਼ਮੀਰ ‘ਚ ਬੇਦਖ਼ਲੀ ਮੁਹਿੰਮ ‘ਤੇ ਮੀਡੀਆ ‘ਚ ਆਈਆਂ ਖ਼ਬਰਾਂ ਦੇ ਸਕ੍ਰੀਨ ਸ਼ਾਟ ਵੀ ਟਵੀਟ ਨਾਲ ਸ਼ੇਅਰ ਕੀਤੇ।