Home » 31 ਹਜ਼ਾਰ ਪੌਡ ਦੇ ਚਾਕਲੇਟ ਅੰਡੇ ਚੋਰੀ ਕਰਨ ਵਾਲੇ ਨੂੰ ਹੋਈ ਜੇਲ੍ਹ…
Home Page News NewZealand World World News

31 ਹਜ਼ਾਰ ਪੌਡ ਦੇ ਚਾਕਲੇਟ ਅੰਡੇ ਚੋਰੀ ਕਰਨ ਵਾਲੇ ਨੂੰ ਹੋਈ ਜੇਲ੍ਹ…

Spread the news

ਬਰਤਾਨੀਆ ਦੇ ਇੱਕ ਨਾਗਰਿਕ, ਜਿਸ ਨੇ 200,000 Cadbury ਚਾਕਲੇਟ ਅੰਡੇ ਚੋਰੀ ਕੀਤੇ ਸਨ, ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ।ਚੋਰੀ ਕੀਤੇ ਚਾਕਲੇਟ ਅੰਡਿਆਂ ਕੀਮਤ £31,000 ਸੀ।32 ਸਾਲਾ Joby Pool ਪੂਰੀ ਤਰਾਂ ਨਾਲ ਚਾਕਲੇਟ ਅੰਡਿਆਂ ਨਾਲ ਘਿਰਿਆ ਹੋਇਆ ਸੀ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ।ਸਰਕਾਰੀ ਵਕੀਲ ਨੇ Kidderminster Magistrates Court ਵਿੱਚ ਦੱਸਿਆ ਕਿ ਚਾਕਲੇਟ ਅੰਡਿਆਂ ਦੀ ਚੋਰੀ ਕਰਨ ਲਈ ਦੋਸ਼ੀ ਨੇ ਇੱਕ ਚੋਰੀ ਦਾ ਟਰੱਕ ਵਰਤਿਆ ਸੀ। ਇਹ ਵਾਰਦਾਤ ਉਸ ਨੇ ਪੱਛਮੀ England ਦੇ Telford ਵਿੱਚ ਅੰਜਾਮ ਦਿੱਤੀ ਸੀ।ਸਰਕਾਰੀ ਵਕੀਲ ਮੁਤਾਬਿਕ Joby Pool ਨੇ ਚੋਰੀ ਕਰਨ ਲਈ ਵੱਡੀ ਯੋਜਨਾ ਬਣਾਈ ਸੀ। ਚੋਰ ਨੇ Telford ਦੀ Industrial Unit ਦਾ ਗੇਟ ਕੱਟ ਕੇ ਚਾਕਲੇਟ ਅੰਡਿਆਂ ਦੀ ਚੋਰੀ ਕੀਤੀ।