Home » ਵੱਡੀ ਮਾਤਰਾ ‘ਚ ਹਥਿਆਰ ਅਤੇ ਗੱਡੀਆਂ ਸਮੇਤ 10 ਜਣੇ ਗ੍ਰਿਫ਼ਤਾਰ…
Home Page News India India News

ਵੱਡੀ ਮਾਤਰਾ ‘ਚ ਹਥਿਆਰ ਅਤੇ ਗੱਡੀਆਂ ਸਮੇਤ 10 ਜਣੇ ਗ੍ਰਿਫ਼ਤਾਰ…

Spread the news

ਸੀਆਈਏ ਸਟਾਫ਼ ਬਰਨਾਲਾ ਦੀ ਟੀਮ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਗੱਡੀਆਂ ’ਚ ਨਾਜਾਇਜ਼ ਹਥਿਆਰ ਲੈ ਕੇ ਘੁੰਮਣ ਵਾਲੇ ਅਨਸਰਾਂ ਨੂੰ ਕਾਬੂ ਕੀਤਾ ਹੈ। ਇਸ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅਨਸਰ ਗੈਂਗ ਬਣਾ ਕੇ ਦੋ ਸਕਾਰਪੀਓ ਗੱਡੀਆਂ ਵਿਚ ਗ਼ੈਰ ਕਾਨੂੰਨੀ ਹਥਿਆਰਾਂ ਸਣੇ ਘੁੰਮ ਰਹੇ ਹਨ ਤੇ ਹੁਣ ਵੀ ਲੁਧਿਆਣਾ ਵਾਲੇ ਪਾਸਿਓਂ ਬਰਨਾਲੇ ਆ ਰਹੇ ਹਨ। ਇਸ ’ਤੇ ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੇ ਪੁਲਿਸ ਪਾਰਟੀ ਸਣੇ ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਹੰਡਿਆਇਆ ਨੇੜੇ ਨਾਕਾਬੰਦੀ ਕਰ ਸਕਾਰਪੀਓ ਨੰਬਰ ਪੀਬੀ-08-ਈਐਕਸ-3907 ਤੇ ਪੀਬੀ-03-ਏਐੱਨ-9106 ’ਚ ਸਵਾਰ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਗੱਭਰੂ ਵਾਸੀ ਬਹਿਮਣ ਦੀਵਾਨਾ ਜ਼ਿਲ੍ਹਾ ਬਠਿੰਡਾ, ਸਤਨਾਮ ਸਿੰਘ ਉਰਫ਼ ‘ਖ਼ਾਨ’ ਵਾਸੀ ਫ਼ਤਿਹਗੜ੍ਹ ਨੌਵਾਦ ਨਵਾਂਗਾਓਂ ਬਠਿੰਡਾ, ਗੁਰਦਾਸ ਸਿੰਘ ਵਾਸੀ ਬੀੜ ਬਹਿਮਣ, ਸੁਖਚੈਨ ਸਿੰਘ ਵਾਸੀ ਬੀੜ ਤਲਾਬ, ਸਿਮਰਜੀਤ ਸਿੰਘ ਸਿਮਰੂ ਬੀੜ ਤਲਾਬ, ਸੁਖਚੈਨ ਸਿੰਘ ਸੋਨੂੰ ਵਾਸੀ ਬੀੜ ਤਲਾਬ, ਸੁਖਵਿੰਦਰ ਸਿੰਘ ਵਾਸੀ ਸ਼ੇਖਪੁਰਾ, ਨਿਰਵੈਰ ਸਿੰਘ ਸੋਨੀ ਸ਼ੇਖਪੁਰਾ, ਸ਼ਮਸ਼ੇਰ ਸਿੰਘ ਵਾਸੀ ਦੂਲੋਵਾਲ ਤੇ ਕਰਨਵੀਰ ਸਿੰਘ ਕੱਲੂ ਵਾਸੀ ਤਿਓਣਾ ਵਜੋਂ ਹੋਈ ਹੈ।