Home » ਫਰਾਂਸ ‘ਚ ਸਿਰਫ ਚਾਰ ਦਿਨਾਂ ਵਿੱਚ ਚਾਰ ਭਾਰਤੀਆਂ ਦੀ ਮੌਤ…
Home Page News India India News World

ਫਰਾਂਸ ‘ਚ ਸਿਰਫ ਚਾਰ ਦਿਨਾਂ ਵਿੱਚ ਚਾਰ ਭਾਰਤੀਆਂ ਦੀ ਮੌਤ…

Spread the news

ਫਰਾਂਸ ਵਿੱਚ ਸਥਿੱਤ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨੇ ਸਿਰਫ ਚਾਰ ਦਿਨਾਂ ਦੇ ਅੰਦਰ ਅੰਦਰ ਹੋਈਆਂ ਇਨ੍ਹਾਂ ਚਾਰ ਭਾਰਤੀਆਂ ਦੀ ਮੌਤ ਉਪਰ ਚਿੰਤਾ ਜਤਾਈ ਹੈ ਅਤੇ ਪ੍ਰਭਾਵਿਤ ਪ੍ਰੀਵਾਰਾ ਪ੍ਰਤੀ ਸ਼ੋਕ ਵੀ ਪ੍ਰਗਟਾਇਆ ਹੈ। ਮਿਲੇ ਵੇਰਵੇ ਅਨੁਸਾਰ ਇਨਾਂ ਚਾਰ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਵਿੱਚ ਇੱਕ ਉਣਤਾਲੀ ਸਾਲਾ ਜਗਵਿੰਦਰ ਸਿੰਘ (ਹਰਿਆਣਾ) ਜਦਕਿ ਦੂਸਰਾ ਪੰਜਾਬੀ ਨੌਜਵਾਨ ਜਸਵਿੰਦਰ ਸਿੰਘ ਭਟਨੂਰਾ ਜਿਲਾ ਜਲੰਧਰ ਦੀ ਹੈ । ਇਹ ਦੋਵੇਂ ਜਣੇ ਰਿਹਾਇਸ਼ ਦੀ ਮੁਸ਼ਕਿਲ ਕਾਰਨ ਖੁੱਲੇ ਅਸਮਾਨ ਦੀ ਛੱਤ ਹੇਠ ਵੱਖੋ ਵੱਖ ਜਗਾਹਾ ਉਪਰ ਆਪਣਾ ਜੀਵਨ ਬਸਰ ਕਰ ਰਹੇ ਸਨ, ਜਦਕਿ ਦੂਸਰੇ ਦੋ ਜਣਿਆ ਵਿੱਚੋਂ ਇੱਕ ਮ੍ਰਿਤਕ ਦੇਹ ਬੱਤੀ ਸਾਲਾ ਹਰਿੰਦਰ ਸਿੰਘ ਮਹਿਤਪੁਰ ਜਿਲਾ ਜਲੰਧਰ ਦੀ ਹੈ ਜਿਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਘਰ ਵਿੱਚ ਹੀ ਹੋਈ ਹੈ , ਜਦਕਿ ਦੂਸਰੀ ਮੌਤ ਇਕੱਤਰ ਸਾਲਾ ਚੇਤ ਲਾਲ ਪਿੰਡ ਸੁੱਚੀ ਜਿਲਾ ਜਲੰਧਰ ਦੀ ਹੈ ਜਿਸਦੀ ਮੌਤ ਜਰੂਰਤ ਤੋਂ ਜਿਆਦਾ ਸ਼ਰਾਬ ਪੀਣ ਕਾਰਨ ਹੋਈ ਹੈ। ਪੈਰਿਸ ਤੋਂ ਮੀਡੀਏ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਇਨਾ ਚਾਰਾਂ ਵਿੱਚੋਂ ਹਰਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜੀ ਜਾਵੇਗੀ ਜਦਕਿ ਬਾਕੀ ਤਿੰਨ ਜਣਿਆ ਦਾ ਸਸਕਾਰ ਫਰਾਂਸ ਵਿੱਚ ਉਨਾਂ ਦੇ ਘਰ ਦਿਆਂ ਦੀ ਸਹਿਮਤੀ ਨਾਲ ਕਰਵਾਇਆ ਜਾਏਗਾ। ਫਰਾਂਸ ਦੇ ਕਾਨੂੰਨ ਅਨੁਸਾਰ ਇਨਾ ਸਾਰਿਆਂ ਦੀਆਂ ਕਾਗਜੀ ਕਾਰਵਾਈਆਂ ਭਾਰਤੀ ਅੰਬੈਸੀ ਦੇ ਸਹਿਯੋਗ ਨਾਲ ਸੰਸਥਾ ਔਰਰ- ਡਾਨ ਦੁਆਰਾ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਕਾਨੂੰਨੀ ਕਿਰਿਆ ਮੁਤਾਬਿਕ ਕਾਗਜੀ ਸਬੂਤਾ ਦੀ ਘਾਟ ਕਾਰਨ ਜਸਵਿੰਦਰ ਸਿੰਘ ਭਟਨੂਰਾ ਤੋਂ ਇਲਾਵਾ ਬਾਕੀ ਤਿੰਨ ਜਣਿਆ ਦੀ ਪਹਿਚਾਣ ਫਰੈਂਚ ਪੁਲਿਸ ਦੁਆਰਾ ਮੁਕੰਮਲ ਕੀਤੀ ਜਾ ਚੁੱਕੀ ਹੈ। ਚੇਤ ਲਾਲ ਦੀ ਮ੍ਰਿਤਕ ਦੇਹ ਨੂੰ ਮੁਰਦਾਘਰ ‘ਚ ਜਾ ਕੇ ਦੇਖਣ ਦੀ ਇਜਾਜਤ ਮਿਲ ਚੁੱਕੀ ਹੈ , ਜਦਕਿ ਬਾਕੀ ਤਿੰਨ ਜਣਿਆ ਨੂੰ ਫਰਾਂਸ ਪੁਲਿਸ ਨੇ ਅਜੇ ਤੱਕ ਬੇਪਛਾਣਿਆ ਦੀ ਗਿਣਤੀ ਵਿੱਚ ਰੱਖਿਆ ਹੋਇਆ ਹੈ , ਇਸ ਕਰਕੇ ਜਦ ਤੱਕ ਪੁਲਿਸ ਦੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਅਗਲੇਰੀ ਕਾਰਵਾਈ ਨਹੀਂ ਹੋ ਸਕਦੀ।