ਦੇਸ਼ ਦੀ ਰਾਸ਼ਟਰਪਤੀ ਨੇ ‘ਆਪ’ ਸਰਕਾਰ ਦੇ ਸਿਹਤ ਮੰਤਰੀ ਰਹੇ ਸਤੇਂਦਰ ਜੈਨ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦੋਸ਼ਾਂ ਹੇਠ ਜੇਲ੍ਹ ਜਾਣ ਕਰਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਕੀਤੇ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਫਾਰਿਸ਼ ‘ਤੇ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਦਿੱਲੀ ਕੈਬਨਿਟ ‘ਚ ਮੰਤਰੀ ਨਿਯੁਕਤ ਕੀਤਾ ਹੈ। ਸਿਸੋਦੀਆ ਅਤੇ ਸਤੇਂਦਰ ਜੈਨ ਵੱਖ-ਵੱਖ ਦੋਸ਼ਾਂ ਵਿਚ ਈਡੀ-ਸੀਬੀਆਈ ਦੀ ਜਾਂਚ ਦੇ ਘੇਰੇ ਵਿਚ ਹੋਣ ਕਰਕੇ ਦੋਵੇਂ ਆਗੂ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹਨ।
ਅਰਵਿੰਦ ਕੇਜਰੀਵਾਲ ਨੇ ਆਤਿਸ਼ੀ ਮਾਰਲੇਨਾ ਅਤੇ ਸੌਰਭ ਭਾਰਦਵਾਜ ਦੇ ਨਾਂ ਮਨਜ਼ੂਰੀ ਲਈ ਦਿੱਲੀ ਦੇ ਗਵਰਨਰ ਨੂੰ ਭੇਜੇ ਸਨ। ਸੌਰਭ ਭਾਰਦਵਾਜ 49 ਦਿਨਾਂ ਦੀ ਕੇਜਰੀਵਾਲ ਦੀ ਪਹਿਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਅਤੇ ਆਤਿਸ਼ੀ ਮਾਰਲੇਨਾ ਸਿੱਖਿਆ ਖੇਤਰ ਵਿੱਚ ਸਿਸੋਦੀਆ ਦੀ ਸਲਾਹਕਾਰ ਰਹਿ ਚੁੱਕੀ ਹੈ।