ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੇ ਪਿਤਾ ਜੋ ਕਿ ਪਿਛਲੇ ਕੁੱਝ ਸਮੇਂ ਤੋ ਬਿਮਾਰ ਵੱਲ ਰਹੇ ਸਨ ਦੀ ਮੌਤ ਹੋ ਗਈ।ਸੁਨੰਦਾ ਸ਼ਰਮਾ ਦੇ ਪਿਤਾ ਦਾ 1 ਮਾਰਚ ਨੂੰ ਦੇਹਾਂਤ ਹੋ ਗਿਆ ਸੀ। ਅੱਜ ਸੁਨੰਦਾ ਸ਼ਰਮਾ ਨੇ ਪਿਤਾ ਦੇ ਦੇਹਾਂਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਆਖਰੀ ਵਾਰ ਜਦੋਂ ਤੁਹਾਨੂੰ ਮੈਂ ਦੇਖਿਆ ਸੀ ਤਾਂ ਮੈਨੂੰ ਤੁਹਾਨੂੰ ਕੱਸ ਕੇ ਅਤੇ ਲੰਬੇ ਸਮੇਂ ਤੱਕ ਜੱਫੀ ਪਾਉਣੀ ਚਾਹੀਦੀ ਸੀ।ਦੱਸ ਦਈਏ ਕਿ ਸੁਨੰਦਾ ਦੇ ਪਿਤਾ ਸਿਹਤ ਵਿਗੜਨ ਕਾਰਨ ਪਿਛਲੇ ਕੁੱਝ ਸਮੇਂ ਤੋ ਹਸਪਤਾਲ ‘ਚ ਦਾਖ਼ਲ ਸਨ।
