Home » ਆਕਲੈਂਡ ‘ਚ ਚੋਰਾਂ ਦੀ ਦਹਿਸ਼ਤ ਬੀਤੀ ਰਾਤ ਫਿਰ ਭੰਨਿਆ ਇੱਕ ਵੱਡਾ ਸਟੋਰ…
Home Page News New Zealand Local News NewZealand

ਆਕਲੈਂਡ ‘ਚ ਚੋਰਾਂ ਦੀ ਦਹਿਸ਼ਤ ਬੀਤੀ ਰਾਤ ਫਿਰ ਭੰਨਿਆ ਇੱਕ ਵੱਡਾ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ‘ਚ ਚੋਰੀ ਦੀਆਂ ਵਾਰਦਾਤਾਂ ਵਿੱਚ ਮੁੜ ਤੋ ਫਿਰ ਵਾਧਾ ਹੋਇਆ ਹੈ ਬੀਤੀ ਰਾਤ ਚੋਰਾਂ ਵੱਲੋਂ ਕੇਂਦਰੀ ਆਕਲੈਂਡ ਦੇ ਇੱਕ ਕਾਉਂਟਡਾਊਨ ਨੂੰ ਚੋਰਾਂ ਦੇ ਇੱਕ ਗਰੁੱਪ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।ਹਿਲਸਬਰੋ ਰੋਡ ਕਾਉਂਟਡਾਊਨ ਲਿਨਫੀਲਡ ਤੇ ਰਾਤ ਕਰੀਬ 1 ਵਜੇ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਪਰਾਧੀ ਸਟੋਰ ਤੋ ਸਮਾਨ ਚੋਰੀ ਕਰ ਇੱਕ ਵਾਹਨ ਵਿੱਚ ਘਟਨਾ ਸਥਾਨ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।ਬੁਲਾਰੇ ਨੇ ਕਿਹਾ, “ਪੁਲਿਸ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਸਕਾਰਾਤਮਕ ਪੁੱਛਗਿੱਛ ਕਰ ਰਹੀ ਹੈ।ਪੁਲਿਸ ਨੇ ਕਿਹਾ ਕਿ ਜੇ ਕਿਸੇ ਕੋਲ ਚੋਰਾਂ ਸਬੰਧੀ ਕੋਈ ਜਾਣਕਾਰੀ ਹੋਵੇ ਤਾ ਉਹ ਜੌਬ ਨੰਬਰ P053966928 ਦੇ ਹਵਾਲੇ ਨਾਲ 105 ਫ਼ੋਨ ਸੇਵਾ ਰਾਹੀਂ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ।