Home » ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ‘ਚੋਂ ਹੋਏ 13 ਫੋਨ ਬਰਾਮਦ…
Home Page News India India News

ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ‘ਚੋਂ ਹੋਏ 13 ਫੋਨ ਬਰਾਮਦ…

Spread the news

ਅਤਿ ਸੁਰੱਖਿਆ ਵਾਲੀ ਮੰਨੀ ਜਾਂਦੀ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ‘ਚ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇਕ ਵਾਰ ਫਿਰ ਕੈਦੀਆਂ ਤੇ ਹਵਾਲਾਤੀਆਂ ਤੋਂ 13 ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੱਸਣਾ ਜ਼ਰੂਰੀ ਹੈ ਕਿ ਮਹਿਜ਼ ਮਾਰਚ ਦੇ ਇਸ ਮਹੀਨੇ ਦੇ ਸ਼ੁਰੂ ਵਿਚ ਹੀ ਬੰਦੀਆਂ ਕੋਲੋਂ 33 ਮੋਬਾਈਲ ਫੋਨ ਮਿਲ ਚੁੱਕੇ ਹਨ। ਕੇਂਦਰੀ ਮਾਡਰਨ ਜੇਲ੍ਹ ‘ਚੋਂ ਹਰ ਰੋਜ਼ ਵੱਡੀ ਗਿਣਤੀ ‘ਚ ਮੋਬਾਈਲ ਫੋਨ ਬਰਾਮਦ ਹੁੰਦੇ ਹਨ। ਜਿਸ ਕਾਰਨ ਇਹ ਜੇਲ੍ਹ ਚਰਚਾ ‘ਚ ਰਹਿੰਦੀ ਹੈ। ਬੀਤੇ ਦਿਨ ਵੀ ਜਦੋਂ ਜੇਲ੍ਹ ਗਾਰਦ ਨੇ ਨਵੇਂ ਮਾਮਲੇ ਆਉਣ ‘ਤੇ ਗਿ੍ਫ਼ਤਾਰ ਕੀਤੇ ਗਏ ਉਮੇਸ਼ ਕੁਮਾਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕੀਪੈਡ ਫੋਨ ਬਰਾਮਦ ਹੋਇਆ।ਜੇਲ੍ਹ ‘ਚੋਂ ਫੋਨ ਬਰਾਮਦ ਹੋਣ ‘ਤੇ ਸਹਾਇਕ ਸੁਪਰਡੈਂਟ ਜਸਕਿੰਦਰ ਸਿੰਘ ਵਲੋਂ ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਦੇ ਚੱਲਦਿਆਂ ਥਾਣਾ ਸਿਟੀ ਪੁਲਿਸ ਨੇ ਉਪਰੋਕਤ ਦੋਸ਼ੀ ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।