Home » ਫਿਲਪੀਨ ’ਚ ਕਿਸ਼ਤੀ ’ਚ ਅੱਗ ਲੱਗਣ ਨਾਲ 31 ਦੀ ਮੌਤ, ਲਾਪਤਾ ਸੱਤ ਯਾਤਰੀਆਂ ਦੀ ਤਲਾਸ਼ ਜਾਰੀ…
Home Page News World World News

ਫਿਲਪੀਨ ’ਚ ਕਿਸ਼ਤੀ ’ਚ ਅੱਗ ਲੱਗਣ ਨਾਲ 31 ਦੀ ਮੌਤ, ਲਾਪਤਾ ਸੱਤ ਯਾਤਰੀਆਂ ਦੀ ਤਲਾਸ਼ ਜਾਰੀ…

Spread the news

ਦੱਖਣੀ ਫਿਲਪੀਨ ਵਿਚ ਕਰੀਬ 250 ਯਾਤਰੀਆਂ ਅਤੇ ਕਰੂ ਨੂੰ ਲੈ ਕੇ ਜਾ ਰਹੀ ਇਕ ਵੱਡੀ ਕਿਸ਼ਤੀ ਵਿਚ ਅੱਗ ਲੱਗ ਗਈ। 31 ਲੋਕਾਂ ਦੀ ਅੱਗ ਵਿਚ ਝੁਲਸਣ ਜਾਂ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਪ੍ਰਾਂਤ ਦੇ ਗਵਰਨਰ ਨੇ ਵੀਰਵਾਰ ਨੂੰ ਦੱਸਿਆ ਕਿ ਸਾਰੀਆਂ ਲਾਸ਼ਾਂ ਬਰਾਮਦ ਕਰ ਲਏ ਗਏ ਹਨ। ਲਾਪਤਾ ਸੱਤ ਯਾਤਰੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਨਹੀਂ ਸਕਿਆ ਹੈ। ਦੱਖਣੀ ਟਾਪੂ ਪ੍ਰਾਂਤ ਬਾਸਿਲਾਨ ਦੇ ਗਵਰਨਰ ਜਿਮ ਹੈਟਮੈਨ ਨੇ ਦੱਸਿਆ ਕਿ ਸਮੁੰਦਰ ਵਿਚ ਕੋਸਟ ਗਾਰਡ, ਨੇਵੀ ਅਤੇ ਦੂਜੀਆਂ ਕਿਸ਼ਤੀਆਂ ਅਤੇ ਸਥਾਨਕ ਮਛੇਰਿਆਂ ਨੇ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ। ਕਰੀਬ 23 ਯਾਤਰੀ ਜ਼ਖ਼ਮੀ ਹਨ, ਜਿਨ੍ਹਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਜੋ ਸਾਹਮਣੇ ਆਇਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਕਿਸ਼ਤੀ ਵਿਚ ਸਵਾਰ ਵਾਧੂ ਯਾਤਰੀ ਸੂਚੀਬੱਧ ਨਹੀਂ ਸਨ