Home » ਨਿਉਯਾਰਕ ਗ੍ਰੈਂਡ ਜਿਊਰੀ ਨੇ ਇਕ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਟਰੰਪ ‘ਤੇ ਚਾਰਜ਼ (Indicated) ਲਗਾਉਣ ਤੇ ਦਿੱਤੀ ਸਹਿਮਤੀ…
Home Page News India World World News

ਨਿਉਯਾਰਕ ਗ੍ਰੈਂਡ ਜਿਊਰੀ ਨੇ ਇਕ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਟਰੰਪ ‘ਤੇ ਚਾਰਜ਼ (Indicated) ਲਗਾਉਣ ਤੇ ਦਿੱਤੀ ਸਹਿਮਤੀ…

Spread the news

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੈਨਹਟਨ ਗ੍ਰੈਂਡ ਜਿਊਰੀ ਦੁਆਰਾ ਚਾਰਜ਼ (Indicated) ਲਗਾਉਣ ਲਈ ਵੋਟਿੰਗ ਜਰੀਏ ਸਹਿਮਤੀ ਦੇ ਦਿੱਤੀ ਹੈ । ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਇੰਝ ਹੋਵੇਗਾ ਕਿ ਕਿਸੇ ਮੌਜੂਦਾ ਜਾਂ ਸਾਬਕਾ ਰਾਸ਼ਟਰਪਤੀ ਨੂੰ ਕਿਸੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।

ਟਰੰਪ ਦੇ ਅਟਾਰਨੀ ਨੇ ਕਿਹਾ ਹੈ ਕਿ ਸੰਭਾਵਤ ਤੌਰ ‘ਤੇ ਟਰੰਪ ਨੂੰ ਅਗਲੇ ਹਫਤੇ ਪੇਸ਼ ਕੀਤਾ ਜਾ ਸਕਦਾ ਹੈ। ਸੀਲ ਤਹਿਤ ਦੋਸ਼ ਪੱਤਰ ਨੂੰ ਹਾਲੇ ਪੇਸ਼ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਟਰੰਪ ਤੇ ਲੱਗੇ ਦੋਸ਼ਾ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਚਾਰਜ ਜਨਤਕ ਤੌਰ ‘ਤੇ ਨਹੀਂ ਦੱਸੇ ਗਏ ਹਨ। ਇਸ ਮਾਮਲੇ ਚ ਡੋਨਾਲਡ ਟਰੰਪ ਨੇ ਇਸ ਨੂੰ “ਇਤਿਹਾਸ ਦੇ ਸਭ ਤੋਂ ਉੱਚੇ ਪੱਧਰ ‘ਦੇ ਸਿਆਸੀ ਅਤਿਆਚਾਰ ਅਤੇ ਚੋਣ ਦਖਲਅੰਦਾਜ਼ੀ” ਕਿਹਾ ਹੈ, ਤੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ ।

ਮੈਨਹਟਨ ਡਿਸਟ੍ਰਿਕਟ ਅਟਾਰਨੀ ਦਾ ਦਫਤਰ 2016 ਦੀਆਂ ਰਾਸ਼ਟਰਪਤੀ ਚੋਣਾਂ ਦੇ ਸਮੇਂ ਦੌਰਾਨ ਇਕ ਅਡਲਟ ਫਿਲਮ ਸਟਾਰ ਸਟੋਰਮੀ ਡੈਨੀਅਲਸ ਨਾਲ ਡੋਨਾਲਡ ਟਰੰਪ ਵੱਲੋ 130,000 ਡਾਲਰ ਦੀ ਹਸ਼ ਮਨੀ ਦੇਕੇ ਕੀਤੇ ਸਮਝੋਤੇ ਅਤੇ ਇਸ ਮਾਮਲੇ ਨੂੰ ਕਵਰ-ਅਪ ਕਰਨ ਵਿੱਚ ਕਥਿਤ ਭੂਮਿਕਾ ਦੇ ਸਬੰਧ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਦੀ ਜਾਂਚ ਕਰ ਰਿਹਾ ਹੈ। ਡੋਨਾਲਡ ਟਰੰਪ ਤੇ ਦੋਸ਼ ਹੈ ਕਿ ਉਨਾ ਨੇ ਆਪਣੇ ਵਿਆਹ ਤੋਂ ਬਾਹਰਲੇ ਸਬੰਧਾ ਤੇ ਪਰਦਾ ਪਾਉਣ ਲਈ ਸਟੋਰਮੀ ਡੈਨੀਅਲਸ ਨੂੰ 130,000 ਡਾਲਰ ਦੇਕੇ ਚੁੱਪ ਕਰਵਾਇਆ ਸੀ।