Home » ਆਕਲੈਂਡ ਦੇ ਟਾਕਾਨੀਨੀ ‘ਚ ਅੱਜ ਸਵੇਰੇ ਰੈਕਿੰਗ ਯਾਰਡ ਤੇ ਲੱਗੀ ਅੱਗ…
Home Page News New Zealand Local News NewZealand

ਆਕਲੈਂਡ ਦੇ ਟਾਕਾਨੀਨੀ ‘ਚ ਅੱਜ ਸਵੇਰੇ ਰੈਕਿੰਗ ਯਾਰਡ ਤੇ ਲੱਗੀ ਅੱਗ…

Spread the news

ਆਕਲੈਂਡ(ਬਲਜਿੰਦਰ ਸਿੰਘ) ਦੱਖਣੀ ਆਕਲੈਂਡ ਵਿੱਚ ਅੱਜ ਸਵੇਰੇ ਇੱਕ ਕਾਰ ਰੈਕਿੰਗ ਯਾਰਡ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਅੱਗ ਤੇ ਕਾਬੂ ਪਾਉਣ ਲਈ 60 ਤੋਂ ਵੱਧ ਫਾਇਰ ਫਾਈਟਰਾਂ ਮੌਕੇ ਤੇ ਪਹੁੰਚੇ ਦੱਸੇ ਜਾ ਰਹੇ ਹਨ।ਫਾਇਰ ਅਤੇ ਐਮਰਜੈਂਸੀ ਤੋ ਮਿਲੀ ਜਾਣਕਾਰੀ ਅਨੁਸਾਰ ਅੱਗ ਅੱਜ ਸਵੇਰੇ 9.30 ਵਜੇ ਦੇ ਕਰੀਬ ਟਕਾਨਿਨੀ ਦੇ ਟਿਰੋਨੂਈ ਰੋਡ ਤੇ ਰੈਕਿਗ ਯਾਰਡ ਵਿੱਚ ਲੱਗੀ ਸੀ।ਫੇਨਜ਼ ਦੇ ਬੁਲਾਰੇ ਨੇ ਦੱਸਿਆ ਕਿ 15 ਟਰੱਕਾਂ ਅਤੇ 60 ਤੋਂ ਵੱਧ ਫਾਇਰਫਾਈਟਰ ਮੌਕੇ ‘ਤੇ ਸਨ ਮੌਕੇ ਤੇ ਪਹੁੰਚੇ ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।ਬੁਲਾਰੇ ਨੇ ਕਿਹਾ ਕਿ ਅੱਗ ਦੇ ਕਾਰਨਾ ਸਬੰਧੀ ਜਾਂਚ ਕਰਨ ਵਾਲੀ ਟੀਮ ਮੌਕੇ ਤੇ ਪਹੁੰਚ ਜਾਚ ਕਰ ਰਹੀ ਹੈ।