Home » ਕੈਨੇਡਾ ਤੋ ਗੈਰਕਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਹੇ ਦਰਿਆ ਵਿੱਚ ਡੁੱਬਣ ਵਾਲਾ ਪਰਿਵਾਰ ਸੀ ਗੁਜਰਾਤ ਨਾਲ ਸਬੰਧਤ…
Home Page News • India • India News • World

ਕੈਨੇਡਾ ਤੋ ਗੈਰਕਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਹੇ ਦਰਿਆ ਵਿੱਚ ਡੁੱਬਣ ਵਾਲਾ ਪਰਿਵਾਰ ਸੀ ਗੁਜਰਾਤ ਨਾਲ ਸਬੰਧਤ…

Spread the news

ਪਿਛਲੇ ਹਫਤੇ ਕੈਨੇਡੀਅਨ ਸੂਬੇ ਕਿਊਬੈਕ ਤੋਂ ਅਮਰੀਕਨ ਸੂਬੇ ਨਿਊ ਯਾਰਕ ਨੂੰ ਜਾਣ ਵਾਸਤੇ ਗੈਰਕਨੂੰਨੀ ਤੌਰ ‘ਤੇ ਸਰਹੱਦ ਟੱਪਦਿਆਂ ਇਸ ਗੁਜਰਾਤੀ ਪਰਿਵਾਰ ਦੀ ਸੇਂਟ ਲਾਰੈਂਸ ਦਰਿਆ ‘ਚ ਡੁੱਬ ਜਾਣ ਕਾਰਨ ਮੌਤ ਹੋ ਗਈ, ਜਦੋਂ ਉਨ੍ਹਾਂ ਸਮੇਤ ਇੱਕ ਰੋਮਾਨੀਆ ਦੇ ਪਰਿਵਾਰ ਨੂੰ ਲਿਜਾ ਰਹੀ ਛੋਟੀ ਜਿਹੀ ਕਿਸ਼ਤੀ ਪਾਣੀ ਦੇ ਤੇਜ਼ ਵਹਾਅ ਨੂੰ ਨਾ ਝੱਲਦਿਆਂ, ਡੁੱਬ ਗਈ।ਇਸ ਕਿਸਾਨ ਪਰਿਵਾਰ ਵਿੱਚ ਪਰਵੀਨ ਚੌਧਰੀ, ਉਸਦੀ ਪਤਨੀ ਦਖਸ਼ਾ, ਬੇਟਾ ਮੀਤ ਤੇ ਬੇਟੀ ਵਿਧੀ ਸ਼ਾਮਲ ਸਨ। ਇਸ ਮੰਦਭਾਗੇ ਹਾਦਸੇ ਵਿੱਚ ਇਹ ਸਾਰਾ ਪਰਿਵਾਰ ਚੱਲ ਵੱਸਿਆ, ਜੋ ਚੰਗੇ ਜੀਵਨ ਦੀ ਭਾਲ ਵਿੱਚ ਲੱਖਾਂ ਹੋਰ ਪਰਵਾਸੀਆਂ ਵਾਂਗ ਟਿਕਾਣੇ ਲੱਗਣਾ ਚਾਹੁੰਦਾ ਸੀ। ਇਹ ਪਰਿਵਾਰ ਸੈਲਾਨੀ ਵੀਜ਼ੇ ‘ਤੇ ਲੱਖਾਂ ਖਰਚ ਕੇ ਕੈਨੇਡਾ ਪੁੱਜਾ ਸੀ ਤੇ ਆਖ਼ਰੀ ਮੰਜ਼ਲ ਅਮਰੀਕਾ ਸੀ।