Home » ਗੁਰਦਾਸਪੁਰ ਦੇ ਨੌਜਵਾਨ ਦੀ ਕੂਵੇਤ ‘ਚ ਭੇਦ-ਭਰੇ ਹਲਾਤਾਂ ਵਿੱਚ ਮੌਤ…
Home Page News • India • India News • World

ਗੁਰਦਾਸਪੁਰ ਦੇ ਨੌਜਵਾਨ ਦੀ ਕੂਵੇਤ ‘ਚ ਭੇਦ-ਭਰੇ ਹਲਾਤਾਂ ਵਿੱਚ ਮੌਤ…

Spread the news

ਗੁਰਦਾਸਪੁਰ ਦੇ ਨਜ਼ਦੀਕ ਦੇ ਪਿੰਡ ਡਾਲਾ ‌’ਚ ਉਸ ਸਮੇਂ ਸੋਗ ਛਾ ਗਿਆ ਜਦੋਂ ਨੌਜਵਾਨ ਦੀ ਲਾਸ਼ ਉਸਦੇ ਪਿੰਡ ਡਾਲਾ ਪਹੁੰਚੀ। ਮ੍ਰਿਤਕ ਨੌਜਵਾਨ ਜਗਜੀਤ ਸਿੰਘ ਪਿਛਲੇ ਲੱਗਭਗ ਇੱਕ ਸਾਲ ਤੋਂ ਵਿਦੇਸ਼ ਰੋਜ਼ੀ ਰੋਟੀ ਦੀ ਕਮਾਉਣ ਵਿਦੇਸ਼ ਗਿਆ ਸੀ। ਮ੍ਰਿਤਕ ਨੌਜਵਾਨ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਕੁਵੈਤ ਦੀ ਕੰਪਨੀ ਦੇ ਕਰਮਚਾਰੀਆਂ ਮੁਤਾਬਕ ਬੜੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਇਸ ਨੌਜਵਾਨ ਨੇ ਕੁੱਝ ਹੀ ਸਮੇਂ ਵਿਚ ਆਪਣਾਂ ਚੰਗਾ ਰਸੂਖ ਬਣਾ ਲਿਆ ਸੀ। ਬੀਤੇ ਦਿਨੀਂ ਅਚਾਨਕ ਦਰਦ ਦੀ ਸ਼ਿਕਾਇਤ ਤੋਂ ਬਾਅਦ ਆਪਣੇ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ।ਨਾਲ ਕੰਮ ਕਰਦੇ ਲੜਕਿਆਂ ਨੇ ਉਸਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਜਗਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ