Home » ਆਕਲੈਂਡ ਦੇ ਨਿਊਮਾਰਕੀਟ ਰੇਲਵੇ ਸਟੇਸ਼ਨ ਨਜ਼ਦੀਕ ਅੱਗ ਲੱਗਣ ਕਾਰਨ ਰੇਲਵੇ ਸਟੇਸ਼ਨ ਕਰਵਾਇਆ ਗਿਆ ਖਾਲੀ…
Home Page News New Zealand Local News NewZealand

ਆਕਲੈਂਡ ਦੇ ਨਿਊਮਾਰਕੀਟ ਰੇਲਵੇ ਸਟੇਸ਼ਨ ਨਜ਼ਦੀਕ ਅੱਗ ਲੱਗਣ ਕਾਰਨ ਰੇਲਵੇ ਸਟੇਸ਼ਨ ਕਰਵਾਇਆ ਗਿਆ ਖਾਲੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਨਿਊਮਾਰਕੀਟ ਰੇਲਵੇ ਸਟੇਸ਼ਨ ਨੇੜੇ ਅੱਜ ਦੁਪਹਿਰ ਲੱਗੀ ਅੱਗ ਕਾਰਨ ਸਟੇਸ਼ਨ ਨੂੰ ਖਾਲੀ ਕਰਵਾਇਆ ਗਿਆ ਹੈ।ਫਾਇਰ ਐਂਡ ਐਮਰਜੈਂਸੀ NZ (FENZ) ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 1.29 ਵਜੇ ਕੂੜੇ ਨੂੰ ਅੱਗ ਲੱਗਣ ਬਾਰੇ ਸੁਚੇਤ ਕੀਤਾ ਗਿਆ ਸੀ।FENZ ਨੇ ਚਾਰ ਫਾਇਰ ਟਰੱਕਾਂ ਅਤੇ ਤਿੰਨ ਸਹਾਇਕ ਵਾਹਨਾਂ ਮੌਕੇ ਤੇ ਪਹੁੰਚੇ ਦੱਸੇ ਜਾ ਰਹੇ ਹਨ।
ਆਕਲੈਂਡ ਟਰਾਂਸਪੋਰਟ ਨੇ ਚੇਤਾਵਨੀ ਦਿੱਤੀ ਕਿ ਅੱਗ ਕਾਰਨ ਰੇਲ ਆਵਾਜਾਈ ਵਿੱਚ ਵਿਘਨ ਪਿਆ ਜਿਸ ਕਾਰਨ ਕਈ ਟਰੇਨਾਂ ਦੇ ਰੱਦ ਅਤੇ ਦੇਰੀ ਹੋਣ ਦੀ ਉਮੀਦ ਜਤਾਈ ਗਈ ਹੈ।