Home » ਦਿਲਜੀਤ ਦੋਸਾਂਝ ਅਮਰੀਕੀ ਡੀ.ਜੇ Diplo ਨਾਲ ਮਸਤੀ ਕਰਦੇ ਆਏ ਨਜ਼ਰ
Entertainment • Entertainment • Home Page News • India • India Entertainment • Music

ਦਿਲਜੀਤ ਦੋਸਾਂਝ ਅਮਰੀਕੀ ਡੀ.ਜੇ Diplo ਨਾਲ ਮਸਤੀ ਕਰਦੇ ਆਏ ਨਜ਼ਰ

Spread the news

ਹਾਲ ਹੀ ‘ਚ ਮਸ਼ਹੂਰ ਪੰਜਾਬੀ ਸਿੰਗਰ ‘ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੋਚੇਲਾ ਮਿਊਜ਼ਿਕ ਐਂਡ ਆਰਟ ਫੈਸਟੀਵਲ ਵਿੱਚ ਪਰਫਾਰਮ ਕਰ ਇਤਿਹਾਸ ਰਚਿਆ ਹੈ। ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਕੋਚੇਲਾ ਈਵੈਂਟ ‘ਚ ਪਰਫਾਰਮ ਕਰਦੇ ਹੋਏ ਦਿਲਜੀਤ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਫੈਨਜ਼ ਦੇ ਨਾਲ-ਨਾਲਸ ਸਿਨੇਮਾ ਜਗਤ ਦੇ ਸਿਤਾਰੇ ਗਾਇਕ ਦੀ ਤਾਰੀਫ ਕਰ ਰਹੇ ਹਨ।

ਦਿਲਜੀਤ ਦੋਸਾਂਝ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡਿਆ ‘ਤੇ ਪੋਸਟ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇੱਕ ਵਾਰ ਫਿਰ ਅਦਾਕਾਰ ਨੇ ਵੀਡੀਓ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਹੈ, ਜੋ ਚਰਚਾ ‘ਚ ਬਣੀ ਹੋਈ ਹੈ। ਵੀਡੀਓ ‘ਚ ਦਿਲਜੀਤ ‘ਤੇ ਅਮਰੀਕਨ ਡੀਜੇ ਡਿਪਲੋ ਇਕੱਠੇ ਪਾਰਟੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵੀਡੀਓ ‘ਚ ਉਹ ਇੱਕ ਡ੍ਰਿੰਕ ਨਹੀਂ ਸਗੋਂ ਮਠਿਆਈ ਖਿਲਾ ਰਹੇ ਹਨ। ਕਲਿੱਪ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ, ”ਲੈ ਬਾਈ ਡਿਪਲੋ, ਹੁਣ ਅਪਨਾ ਬਾਈ ਐ। ਇਸਦੇ ਨਾਲ ਹੀ ਪੋਸਟ ਦਾ ਜਵਾਬ ਦਿੰਦੇ ਹੋਏ, ਅਮਰੀਕਨ ਡੀਜੇ ਨੇ ਲਿਖਿਆ, “ਮੀਠੇ ਲੱਡੂ, ਮੀਥੇ ਬੀਟਸ।”